Romans 13:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹਾਕਮ ਤੁਹਾਡੀ ਮਦਦ ਲਈ ਪਰੇਮਸ਼ੁਰ ਦਾ ਸੇਵਕ ਹੈ। ਪਰ ਜੇਕਰ ਤੁਸੀਂ ਗਲਤ ਗੱਲਾਂ ਕਰੋ, ਤਾਂ ਤੁਹਾਨੂੰ ਡਰਨਾ ਚਾਹੀਦਾ ਹੈ। ਕਿਉਂਕਿ ਹਾਕਮ ਕੋਲ ਦੰਡ ਦੇਣ ਦਾ ਅਧਿਕਾਰ ਹੈ ਅਤੇ ਉਹ ਉਸ ਅਧਿਕਾਰ ਦੀ ਵਰਤੋਂ ਕਰੇਗਾ। ਉਹ, ਲੋਕਾਂ ਨੂੰ ਸਜ਼ਾ ਦੇਣ ਲਈ ਜੋ ਗਲਤ ਗੱਲਾਂ ਕਰਦੇ ਹਨ, ਪਰਮੇਸ਼ੁਰ ਦਾ ਸੇਵਕ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਉਹ ਪਰਮੇਸ਼ਰ ਦੇ ਸੇਵਕ ਹਨ ਅਤੇ ਤੁਹਾਡੀ ਭਲਾਈ ਲਈ ਹਨ । ਪਰ ਜੇਕਰ ਤੁਸੀਂ ਬੁਰਾਈ ਕਰਦੇ ਹੋ ਤਾਂ ਉਹਨਾਂ ਤੋਂ ਡਰੋ, ਕਿਉਂਕਿ ਬੁਰੇ ਨੂੰ ਸਜ਼ਾ ਦੇਣਾ ਉਹਨਾਂ ਦਾ ਕਰਤੱਵ ਹੈ । ਉਹ ਪਰਮੇਸ਼ਰ ਦੇ ਸੇਵਕ ਹਨ ਅਤੇ ਬੁਰੇ ਕੰਮ ਕਰਨ ਵਾਲਿਆਂ ਦੇ ਲਈ ਪਰਮੇਸ਼ਰ ਦੀ ਸਜ਼ਾ ਦੇ ਸਾਧਨ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਅਧਿਕਾਰੀ ਅਧਿਕਾਰ ਵਿੱਚ ਤੁਹਾਡੇ ਭਲੇ ਦੇ ਲਈ ਪਰਮੇਸ਼ਵਰ ਦੇ ਸੇਵਕ ਹਨ। ਪਰ ਜੇ ਤੁਸੀਂ ਗਲਤ ਕਰਦੇ ਹੋ, ਤਾਂ ਡਰੋ, ਕਿਉਂਕਿ ਅਧਿਕਾਰੀ ਬਿਨਾਂ ਕਾਰਨ ਤਲਵਾਰ ਨਹੀਂ ਚੁੱਕਦੇ। ਉਹ ਪਰਮੇਸ਼ਵਰ ਦੇ ਸੇਵਕ ਹਨ, ਗਲਤੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਲਈ ਕ੍ਰੋਧ ਦੇ ਮੁਖਤਾਰ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇਕਰ ਤੂੰ ਬੁਰਾ ਕਰੇਂ ਤਾਂ ਡਰ ਇਸ ਲਈ ਜੋ ਉਹ ਐਵੇਂ ਤਲਵਾਰ ਲਾਏ ਹੋਏ ਨਹੀਂ । ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ ਭਈ ਕੁਕਰਮੀ ਨੂੰ ਸਜ਼ਾ ਦੇਵੇ
Punjabi ERV
ਹਾਕਮ ਤੁਹਾਡੀ ਮਦਦ ਲਈ ਪਰੇਮਸ਼ੁਰ ਦਾ ਸੇਵਕ ਹੈ। ਪਰ ਜੇਕਰ ਤੁਸੀਂ ਗਲਤ ਗੱਲਾਂ ਕਰੋ, ਤਾਂ ਤੁਹਾਨੂੰ ਡਰਨਾ ਚਾਹੀਦਾ ਹੈ। ਕਿਉਂਕਿ ਹਾਕਮ ਕੋਲ ਦੰਡ ਦੇਣ ਦਾ ਅਧਿਕਾਰ ਹੈ ਅਤੇ ਉਹ ਉਸ ਅਧਿਕਾਰ ਦੀਵਰਤੋਂ ਕਰੇਗਾ। ਉਹ, ਲੋਕਾਂ ਨੂੰ ਸਜ਼ਾ ਦੇਣ ਲਈ ਜੋ ਗਲਤ ਗੱਲਾਂ ਕਰਦੇ ਹਨ, ਪਰਮੇਸ਼ੁਰ ਦਾ ਸੇਵਕ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇ ਤੂੰ ਬੁਰਾ ਕਰੇ ਤਾਂ ਉਸ ਤੋਂ ਡਰ, ਇਸ ਲਈ ਜੋ ਉਹ ਐਂਵੇਂ ਤਲਵਾਰ ਨਹੀਂ ਲਈ ਫਿਰਦਾ। ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ, ਕਿ ਉਹ ਬੁਰੇ ਕੰਮ ਕਰਨ ਵਾਲਿਆ ਨੂੰ ਸਜ਼ਾ ਦੇਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہ تیرے بھلے لئی خُدا دا نوکر اے۔ پر جے تُوں بُرا کریں تے ڈر۔ ایس لئی پئی اوہ تلوار ایویں نئیں لئی پھر دا کیوں جو اوہ خُدا دا نوکر اے۔ تے اوہدے قَہر دے سببّوں بدکار نُوں سزا دیندا اے۔
Punjabi Standard Bible (Punjabi Standard Bible) 2023
ਕਿਉਂਕਿ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ਰ ਦਾ ਸੇਵਕ ਹੈ। ਪਰ ਜੇ ਤੂੰ ਬੁਰਾ ਕੰਮ ਕਰਦਾ ਹੈਂ ਤਾਂ ਡਰ, ਕਿਉਂਕਿ ਉਹ ਤਲਵਾਰ ਐਵੇਂ ਨਹੀਂ ਰੱਖਦਾ। ਉਹ ਪਰਮੇਸ਼ਰ ਦਾ ਸੇਵਕ ਹੈ ਕਿ ਬੁਰਾਈ ਕਰਨ ਵਾਲੇ ਨੂੰ ਕ੍ਰੋਧ ਨਾਲ ਸਜ਼ਾ ਦੇਵੇ।