Romans 13:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹੀ ਕਾਰਣ ਹੈ ਕਿ ਤੁਸੀਂ ਮਹਿਸੂਲ ਵੀ ਦਿੰਦੇ ਹੋ। ਸ਼ਾਸਕ ਆਪਣੇ ਕੰਮਾਂ ਵਿੱਚ ਰੁੱਝੇ ਹਨ ਕਿਉਂਕਿ ਪਰਮੇਸ਼ੁਰ ਦੇ ਸੇਵਕ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਸਰਕਾਰੀ ਟੈਕਸ ਇਸ ਲਈ ਦਿੰਦੇ ਹੋ ਕਿਉਂਕਿ ਅਧਿਕਾਰੀ ਆਪਣੇ ਕਰਤੱਵ ਨੂੰ ਪੂਰਾ ਕਰ ਕੇ ਪਰਮੇਸ਼ਰ ਲਈ ਕੰਮ ਕਰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹੀ ਕਾਰਨ ਹੈ ਕਿ ਤੁਸੀਂ ਟੈਕਸ ਦਿੰਦੇ ਹੋ, ਕਿਉਂਕਿ ਅਧਿਕਾਰੀ ਪਰਮੇਸ਼ਵਰ ਦੇ ਸੇਵਕ ਹੁੰਦੇ ਹਨ, ਜੋ ਸ਼ਾਸਨ ਕਰਨ ਲਈ ਆਪਣਾ ਪੂਰਾ ਸਮਾਂ ਦਿੰਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਇਸੇ ਕਾਰਨ ਹਾਲਾਂ ਭੀ ਦਿੰਦੇ ਹੋ ਕਿ ਓਹ ਇਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਪਰਮੇਸ਼ੁਰ ਦੇ ਖਾਦਮ ਹਨ
Punjabi ERV
ਇਹੀ ਕਾਰਣ ਹੈ ਕਿ ਤੁਸੀਂ ਮਹਿਸੂਲ ਵੀ ਦਿੰਦੇ ਹੋ। ਸ਼ਾਸਕ ਆਪਣੇ ਕੰਮਾਂ ਵਿੱਚ ਰੁਝੇ ਹਨ ਕਿਉਂਕਿ ਪਰਮੇਸ਼ੁਰ ਦੇ ਸੇਵਕ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਉਨ੍ਹਾਂ ਨੂੰ ਕਰ ਵੀ ਦਿਉ ਕਿਉਂਕਿ ਉਹ ਇਸੇ ਕੰਮ ਵਿੱਚ ਸਦਾ ਲੱਗੇ ਰਹਿੰਦੇ ਹਨ, ਅਤੇ ਪਰਮੇਸ਼ੁਰ ਦੇ ਸੇਵਾਦਾਰ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو تُسی ایسے سببّوں چُنگی وی بھر دے اوہ۔ پئی اوہ خُدا دے ٹہلئے نیں جیہڑے ایسے کمّ وِچ رُجھّے رہندے نیں۔
Punjabi Standard Bible (Punjabi Standard Bible) 2023
ਇਸੇ ਕਰਕੇ ਤੁਸੀਂ ਟੈਕਸ ਵੀ ਦਿੰਦੇ ਹੋ, ਕਿਉਂਕਿ ਜਨਤਾ ਦੇ ਸੇਵਕ ਪਰਮੇਸ਼ਰ ਵੱਲੋਂ ਹਨ ਅਤੇ ਲਗਾਤਾਰ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ।