Romans 13:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਭਨਾਂ ਨੂੰ ਉਹ ਕੁਝ ਦੇ ਦਿਉ ਜਿਸਦੇ ਵੀ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਇੱਜ਼ਤ ਦਿਉ, ਜਿਨ੍ਹਾਂ ਨੂੰ ਤੁਸੀਂ ਇੱਜ਼ਤ ਦੇ ਦੇਣਦਾਰ ਹੋ। ਉਨ੍ਹਾਂ ਨੂੰ ਮਹਿਸੂਲ ਦਿਉ ਜਿਸਦੇ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਸਤਿਕਾਰ ਦਿਉ ਜਿਨ੍ਹਾਂ ਲਈ ਸਤਿਕਾਰ ਦੇ ਤੁਸੀਂ ਦੇਣਦਾਰ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਜੋ ਕੁਝ ਵੀ ਤੁਹਾਡੇ ਵੱਲ ਨਿਕਲਦਾ ਹੈ, ਦੇਵੋ । ਜੇਕਰ ਟੈਕਸ ਹਨ, ਤਾਂ ਟੈਕਸ ਦੇਵੋ । ਜਿਹਨਾਂ ਦਾ ਆਦਰ ਕਰਨਾ ਹੈ, ਉਹਨਾਂ ਦਾ ਆਦਰ ਕਰੋ । ਜਿਹਨਾਂ ਦਾ ਸਨਮਾਨ ਕਰਨਾ ਹੈ, ਉਹਨਾਂ ਦਾ ਸਨਮਾਨ ਕਰੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਰ ਕਿਸੇ ਨੂੰ ਉਹ ਦਿਓ ਜੋ ਤੁਸੀਂ ਉਹਨਾਂ ਦੇ ਦੇਣਦਾਰ ਹੋ: ਜੇ ਤੁਸੀਂ ਟੈਕਸਾਂ ਦੇ ਦੇਣਦਾਰ ਹੋ, ਤਾਂ ਟੈਕਸ ਦਿਓ; ਜੇ ਆਮਦਨੀ, ਫਿਰ ਆਮਦਨੀ; ਉਨ੍ਹਾਂ ਤੋਂ ਡਰੋ ਜਿਨ੍ਹਾਂ ਤੋਂ ਡਰਨਾ ਹੈ ਅਤੇ ਉਨ੍ਹਾਂ ਦਾ ਆਦਰ ਕਰੋ ਜੋ ਆਦਰ ਦੇ ਹੱਕਦਾਰ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਸਭਨਾਂ ਦਾ ਹੱਕ ਭਰ ਦਿਓ । ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, ਜਿਹ ਦੇ ਕੋਲੋਂ ਡਰਨਾ ਚਾਹਦਾ ਹੈ ਡਰੋ, ਜਿਹ ਦਾ ਆਦਰ ਚਾਹੀਦਾ ਹੈ, ਆਦਰ ਕਰੋ।।
Punjabi ERV
ਸਭਨਾਂ ਨੂੰ ਉਹ ਕੁਝ ਦੇ ਦਿਉ ਜਿਸਦੇ ਵੀ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਇੱਜ਼ਤ ਦਿਉ, ਜਿਨ੍ਹਾਂ ਨੂੰ ਤੁਸੀਂ ਇੱਜ਼ਤ ਦੇ ਦੇਣਦਾਰ ਹੋ। ਉਨ੍ਹਾਂ ਨੂੰ ਮਹਿਸੂਲ ਦਿਉ ਜਿਸਦੇ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਸਤਿਕਾਰ ਦਿਉ ਜਿਨ੍ਹਾਂ ਲਈ ਸਤਿਕਾਰ ਦੇ ਤੁਸੀਂ ਦੇਣਦਾਰ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਹਰ ਇੱਕ ਦਾ ਹੱਕ ਅਦਾ ਕਰੋ। ਜਿਹ ਨੂੰ ਕਰ ਦੇਣਾ ਚਾਹੀਦਾ ਹੈ ਉਸ ਨੂੰ ਕਰ ਦਿਉ, ਜਿਹ ਨੂੰ ਮਸੂਲ ਦੇਣਾ ਚਾਹੀਦਾ ਹੈ ਉਸ ਨੂੰ ਮਸੂਲ ਦਿਉ, ਜਿਸ ਦੇ ਕੋਲੋਂ ਡਰਨਾ ਚਾਹੀਦਾ ਹੈ ਉਸ ਦੇ ਕੋਲੋਂ ਡਰੋ, ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸਦਾ ਆਦਰ ਕਰੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سبھناں دا حق دے چھڈو۔ جِہنُوں چُنگی چاہیدی اے۔ چُنگی دیو جِہنُوں محصُول چاہیدا اے۔ اوہنوں محصُول دیو۔ جِہدے کولوں ڈرنا چاہیدا اے ڈرو۔ جِہدی عِزّت کرنی چاہیدی اے۔ عِزّت کرو۔
Punjabi Standard Bible (Punjabi Standard Bible) 2023
ਸਾਰਿਆਂ ਨੂੰ ਉਨ੍ਹਾਂ ਦਾ ਹੱਕ ਦਿਓ; ਜਿਸ ਨੂੰ ਟੈਕਸ ਦੇਣਾ ਹੈ ਉਸ ਨੂੰ ਟੈਕਸ ਦਿਓ; ਜਿਸ ਨੂੰ ਮਹਿਸੂਲ ਦੇਣਾ ਹੈ ਉਸ ਨੂੰ ਮਹਿਸੂਲ ਦਿਓ; ਜਿਸ ਤੋਂ ਡਰਨਾ ਚਾਹੀਦਾ ਹੈ ਉਸ ਤੋਂ ਡਰੋ; ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸ ਦਾ ਆਦਰ ਕਰੋ।