Romans 14:11 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ: “ਹਰ ਮਨੁੱਖ ਮੇਰੇ ਅੱਗੇ ਨਿਵੇਗਾ, ਹਰ ਮਨੁੱਖ ਇਹ ਆਖੇਗਾ; ਕਿ ਮੈਂ ਪਰਮੇਸ਼ੁਰ ਹਾਂ, ਮੈਂ ਜਿਉਂਦਾ ਪ੍ਰਭੂ ਹਾਂ, ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ: “ਪ੍ਰਭੂ ਦਾ ਵਚਨ ਹੈ, ‘ਮੈਨੂੰ ਆਪਣੇ ਜੀਵਨ ਦੀ ਸੌਂਹ ਕਿ ਮੇਰੇ ਸਾਹਮਣੇ ਹਰ ਕੋਈ ਗੋਡਾ ਟੇਕੇਗਾ, ਅਤੇ ਹਰ ਕੋਈ ਮੈਨੂੰ ਆਪਣਾ ਪਰਮੇਸ਼ਰ ਸਵੀਕਾਰ ਕਰੇਗਾ ।’”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਕਹਿੰਦਾ ਹੈ, ਹਰ ਗੋਡਾ ਮੇਰੇ ਅੱਗੇ ਝੁਕੇਗਾ; ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਇਹ ਲਿਖਿਆ ਹੋਇਆ ਹੈ, - ਪ੍ਰਭੁ ਆਖਦਾ ਹੈ, ਆਪਣੀ ਜਿੰਦ ਦੀ ਸੌਂਹ, ਹਰ ਇੱਕ ਗੋਡਾ ਮੇਰੇ ਅੱਗੇ ਨਿਵੇਗਾ, ਅਤੇ ਹਰ ਇੱਕ ਜੀਭ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ।।
Punjabi ERV
ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ ਕਿ; “ਹਰ ਮਨੁੱਖ ਮੇਰੇ ਅੱਗੇ ਨਿਵੇਗਾ ਹਰ ਮਨੁੱਖ ਇਹ ਆਖੇਗਾ; ਕਿ ਮੈਂ ਪਰਮੇਸ਼ੁਰ ਹਾਂ, ਮੈਂ ਜਿਉਂਦਾ ਪ੍ਰਭੂ ਹਾਂ ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ। ਯਾਸਾਯਾਹ 45:23
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜੀਵਨ ਦੀ ਸਹੁੰ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜ਼ੁਬਾਨ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو ایہہ لِکھیا ہویا اے۔ پئی خُداوند آکھدا اے۔ میری حیاتی دی سَونہہ میرے اگّے سارے گوڈے نوان گے تے سارِیاں زباناں خُدا دا اِقرار کرن گِیاں۔
Punjabi Standard Bible (Punjabi Standard Bible) 2023
ਕਿਉਂ ਜੋ ਲਿਖਿਆ ਹੈ: ਪ੍ਰਭੂ ਕਹਿੰਦਾ ਹੈ, ਮੈਂ ਜੀਉਂਦਾ ਹਾਂ; ਹਰੇਕ ਗੋਡਾ ਮੇਰੇ ਸਾਹਮਣੇ ਨਿਵੇਗਾ ਅਤੇ ਹਰੇਕ ਜੀਭ ਪਰਮੇਸ਼ਰ ਦਾ ਇਕਰਾਰ ਕਰੇਗੀ।