Romans 14:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਵਿਸ਼ਵਾਸ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹੜਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਤੇਰਾ ਕੁਝ ਖਾਣਾ ਤੇਰੇ ਭਰਾ ਦੇ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਤੂੰ ਪਿਆਰ ਦੇ ਵਿਰੁੱਧ ਚੱਲਦਾ ਹੈਂ । ਉਸ ਦਾ ਨਾਸ਼ ਆਪਣੇ ਭੋਜਨ ਦੇ ਰਾਹੀਂ ਨਾ ਕਰੋ ਜਿਸ ਦੇ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਖਾਣ ਦੇ ਕਾਰਨ ਦੁੱਖੀ ਹੈ, ਤਾਂ ਤੁਸੀਂ ਹੁਣ ਪਿਆਰ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਹੋ। ਆਪਣੇ ਖਾਣ ਨਾਲ ਕਿਸੇ ਅਜਿਹੇ ਵਿਅਕਤੀ ਦਾ ਨਾਸ਼ ਨਾ ਕਰੋ ਜਿਸਦੇ ਲਈ ਮਸੀਹ ਮਰਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਜੇਕਰ ਤੇਰੇ ਭੋਜਨ ਕਰਕੇ ਤੇਰਾ ਭਰਾ ਦੁਖੀ ਹੁੰਦਾ ਹੈ ਤਾਂ ਤੂੰ ਅਜੇ ਪ੍ਰੇਮ ਨਾਲ ਨਹੀਂ ਚੱਲਦਾ ਹੈਂ। ਜਿਹ ਦੇ ਲਈ ਮਸੀਹ ਮੋਇਆ ਤੂੰ ਭੋਜਨ ਨਾਲ ਉਹ ਦਾ ਨਾਸ ਨਾ ਕਰ
Punjabi ERV
ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਆਸਥਾ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹਡ਼ਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ, ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈਂ। ਜਿਹ ਦੇ ਲਈ ਮਸੀਹ ਮਰਿਆ ਤੂੰ ਭੋਜਨ ਦੇ ਲਈ ਉਹ ਦਾ ਨਾਸ ਨਾ ਕਰ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو جے کھان دے سببّوں تیرے بھراواں نُوں دُکھ ہوندا اے۔ تے تُوں فیر مُحبّت وِچ نئیں چلدا۔ اپنے کھان نال اوہدا ناس نا کر۔ جِہدے بدلے مسِیح مویا۔
Punjabi Standard Bible (Punjabi Standard Bible) 2023
ਜੇ ਤੇਰੇ ਭੋਜਨ ਦੇ ਕਾਰਨ ਤੇਰਾ ਭਾਈ ਦੁਖੀ ਹੁੰਦਾ ਹੈ ਤਾਂ ਤੂੰ ਅਜੇ ਵੀ ਪ੍ਰੇਮ ਦੇ ਅਨੁਸਾਰ ਨਹੀਂ ਚੱਲਦਾ। ਆਪਣੇ ਭੋਜਨ ਦੇ ਕਾਰਨ ਤੂੰ ਉਸ ਦਾ ਨਾਸ ਨਾ ਕਰ ਜਿਸ ਦੇ ਲਈ ਮਸੀਹ ਨੇ ਜਾਨ ਦਿੱਤੀ।