Romans 14:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹੜਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭੋਜਨ ਦੇ ਕਾਰਨ ਪਰਮੇਸ਼ਰ ਦੇ ਕੰਮ ਨੂੰ ਨਾਸ਼ ਨਾ ਕਰੋ । ਸਭ ਤਰ੍ਹਾਂ ਦੇ ਭੋਜਨ ਸ਼ੁੱਧ ਹਨ, ਪਰ ਉਹ ਚੀਜ਼ ਖਾਣੀ ਬੁਰੀ ਹੈ ਜੋ ਕਿਸੇ ਲਈ ਠੋਕਰ ਦਾ ਕਾਰਨ ਬਣੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭੋਜਨ ਦੀ ਖ਼ਾਤਰ ਪਰਮੇਸ਼ਵਰ ਦੇ ਕੰਮ ਨੂੰ ਨਾਸ਼ ਨਾ ਕਰੋ। ਸਾਰਾ ਭੋਜਨ ਸਾਫ਼ ਹੁੰਦਾ ਹੈ, ਪਰ ਕਿਸੇ ਵਿਅਕਤੀ ਦੁਆਰਾ ਕੁਝ ਵੀ ਖਾਣਾ ਗਲਤ ਹੈ ਜਿਸ ਕਾਰਨ ਕਿਸੇ ਹੋਰ ਨੂੰ ਠੋਕਰ ਲੱਗਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ । ਸੱਭੋ ਕੁਝ ਸ਼ੁੱਧ ਤਾਂ ਹੈ ਪਰ ਓਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣ ਤੋਂ ਠੋਕਰ ਲੱਗਦੀ ਹੈ
Punjabi ERV
ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹਡ਼ਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ। ਸਭ ਕੁਝ ਸ਼ੁੱਧ ਤਾਂ ਹੈ, ਪਰ ਉਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣ ਤੋਂ ਠੋਕਰ ਲੱਗਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کھان دے سبّب خُدا دے کمّ نُوں نا وگاڑ۔ سارِیاں شیواں تے پاک نیں پر اوس بندے دے لئی بُریاں نیں جِہنُوں کھان نال ٹھوکر لگدی اے۔
Punjabi Standard Bible (Punjabi Standard Bible) 2023
ਭੋਜਨ ਦੇ ਕਾਰਨ ਪਰਮੇਸ਼ਰ ਦੇ ਕੰਮ ਨੂੰ ਨਸ਼ਟ ਨਾ ਕਰ। ਸਭ ਕੁਝ ਸ਼ੁੱਧ ਤਾਂ ਹੈ, ਪਰ ਜਿਸ ਮਨੁੱਖ ਦੇ ਖਾਣ ਕਰਕੇ ਠੋਕਰ ਲੱਗਦੀ ਹੈ ਉਸ ਦੇ ਲਈ ਬੁਰਾ ਹੈ।