Romans 14:23 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਆਂਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੇਕਰ ਉਹ ਜੋ ਕੁਝ ਖਾਂਦਾ ਹੈ ਉਸ ਉੱਤੇ ਸ਼ੱਕ ਕਰਦਾ ਹੈ ਤਾਂ ਉਹ ਦੋਸ਼ੀ ਠਹਿਰਦਾ ਹੈ ਕਿਉਂਕਿ ਉਸ ਦਾ ਖਾਣਾ ਵਿਸ਼ਵਾਸ ਉੱਤੇ ਆਧਾਰਿਤ ਨਹੀਂ ਹੈ । ਜੋ ਕੁਝ ਵਿਸ਼ਵਾਸ ਉੱਤੇ ਆਧਾਰਿਤ ਨਹੀਂ ਹੈ, ਉਹ ਪਾਪ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜਿਸ ਕਿਸੇ ਨੂੰ ਸ਼ੱਕ ਹੈ ਉਹ ਨਿੰਦਾ ਕਰਦਾ ਹੈ ਜੇ ਉਹ ਖਾਂਦੇ ਹਨ, ਕਿਉਂਕਿ ਉਹਨਾਂ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਅਤੇ ਹਰ ਉਹ ਚੀਜ਼ ਜੋ ਵਿਸ਼ਵਾਸ ਤੋਂ ਨਹੀਂ ਆਉਂਦੀ ਪਾਪ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਨਿਹਚਾ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁਝ ਨਿਹਚਾ ਥੀਂ ਨਹੀਂ ਹੁੰਦਾ ਹੈ ਸੋ ਪਾਪ ਹੈ।।
Punjabi ERV
ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਰਣਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਵਿਸ਼ਵਾਸ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੋ ਪਾਪ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جیہڑا شک رکھ کے کھاندا اے۔ اوہ گُنہگار ٹھہریا۔ ایس لئی پئی اِیمان نال نئیں کھاندا تاں جو کُجھ اِیمان نال نئیں۔ سو گُناہ اے۔
Punjabi Standard Bible (Punjabi Standard Bible) 2023
ਪਰ ਜੇ ਕੋਈ ਸ਼ੱਕ ਰੱਖ ਕੇ ਖਾਂਦਾ ਹੈ ਤਾਂ ਉਹ ਦੋਸ਼ੀ ਠਹਿਰਾਇਆ ਗਿਆ ਹੈ, ਕਿਉਂਕਿ ਉਸ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਜੋ ਕੁਝ ਵਿਸ਼ਵਾਸ ਤੋਂ ਨਹੀਂ, ਉਹ ਪਾਪ ਹੈ।