Romans 14:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਦੂਜੇ ਵਿਅਕਤੀ ਦੇ ਨੌਕਰ ਦਾ ਨਿਆਂ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸ ਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸ ਨੂੰ ਸਹੀ ਬਨਾਉਣ ਦੇ ਸਮਰੱਥ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੂੰ ਕਿਸੇ ਦੂਜੇ ਦੇ ਨੌਕਰ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਇਹ ਉਸ ਨੌਕਰ ਦੇ ਮਾਲਕ ਦਾ ਕੰਮ ਹੈ ਕਿ ਉਹ ਦੇਖੇ ਕਿ ਉਹ ਨੌਕਰ ਠੀਕ ਕੰਮ ਕਰਦਾ ਹੈ ਜਾਂ ਗ਼ਲਤ । ਉਹ ਠੀਕ ਹੀ ਕੰਮ ਕਰੇਗਾ ਕਿਉਂਕਿ ਪ੍ਰਭੂ ਉਸ ਨੂੰ ਇਸ ਯੋਗ ਕਰ ਸਕਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੂੰ ਕਿਸੇ ਹੋਰ ਦੇ ਨੌਕਰਾਂ ਦੀ ਨਿੰਦਾ ਕਰਨ ਵਾਲਾ ਕੌਣ ਹੈ? ਉਹਨਾਂ ਦਾ ਆਪਣਾ ਮਾਲਕ ਨਿਆਂ ਕਰੇਗਾ ਕਿ ਉਹ ਖੜ੍ਹੇ ਹਨ ਜਾਂ ਡਿੱਗਦੇ ਹਨ ਅਤੇ ਪ੍ਰਭੂ ਦੀ ਸਹਾਇਤਾ ਨਾਲ, ਉਹ ਖੜੇ ਹੋਣਗੇ ਅਤੇ ਉਸਦੀ ਪ੍ਰਵਾਨਗੀ ਪ੍ਰਾਪਤ ਕਰਨਗੇ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਪਰਾਏ ਟਹਿਲੂਏ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈॽ ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਖਲ੍ਹਿਆਰਿਆ ਰਹਿੰਦਾ ਅਥਵਾ ਡਿੱਗ ਪੈਂਦਾ ਹੈ ਪਰ ਉਹ ਖਲ੍ਹਿਆਰਿਆਂ ਰਹੇਗਾ ਕਿਉਂ ਜੋ ਪ੍ਰਭੁ ਉਹ ਦੇ ਖਲ੍ਹਿਆਰਨ ਨੂੰ ਸਮਰਥ ਹੈ
Punjabi ERV
ਦੂਜੇ ਵਿਅਕਤੀ ਦੇ ਨੌਕਰ ਦਾ ਨਿਰਣਾ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸਨੂੰ ਸਹੀ ਬਨਾਉਣ ਦੇ ਸਮਰਥ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਦੂਜੇ ਦੇ ਸੇਵਕ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਸਥਿਰ ਰਹਿੰਦਾ ਜਾਂ ਡਿੱਗ ਪੈਂਦਾ ਹੈ, ਪਰ ਉਹ ਸਥਿਰ ਰਹੇਗਾ ਕਿਉਂ ਜੋ ਪ੍ਰਭੂ ਉਸ ਨੂੰ ਸਥਿਰ ਰੱਖ ਸਕਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُوں کون ہوناں ایں۔ پئی پرائے ٹہلئے اُتّے عیب لاویں؟ اوہدا اُٹھنا ڈِگّنا اوہدا اپنا ای مالک سگوں اوہ اُٹھا لیا جائے گا۔ کیوں جو خُدا اوہنوں کھلھارن اُتّے قادر اے۔
Punjabi Standard Bible (Punjabi Standard Bible) 2023
ਤੂੰ ਦੂਜੇ ਦੇ ਦਾਸ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਸਥਿਰ ਰਹੇ ਜਾਂ ਡਿੱਗੇ, ਉਸ ਦਾ ਮਾਲਕ ਜਾਣੇ; ਉਹ ਸਥਿਰ ਕੀਤਾ ਜਾਵੇਗਾ, ਕਿਉਂਕਿ ਪ੍ਰਭੂ ਉਸ ਨੂੰ ਸਥਿਰ ਕਰਨ ਦੇ ਸਮਰੱਥ ਹੈ।