Romans 15:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਹੁਣ ਮੈਂ ਹਿਸਪਾਨਿਯਾ ਨੂੰ ਜਾਵਾਂਗਾ। ਹਾਂ, ਮੈਨੂੰ ਆਸ ਹੈ ਕਿ ਹਿਸਪਾਨਿਯਾ ਜਾਂਦਾ ਹੋਜਿਆ ਤੁਹਾਡੇ ਵੱਲ ਯਾਤਰਾ ਕਰਾਂਗਾ ਅਤੇ ਪੂਰੀ ਤਰ੍ਹਾਂ ਤੁਹਾਡੀ ਸੰਗਤ ਦਾ ਆਨੰਦ ਮਾਣਾਂਗਾ। ਤਦ ਉਸ ਫ਼ੇਰੀ ਤੇ ਤੁਸੀਂ ਮੇਰੇ ਮੱਦਦਗਾਰ ਸਿੱਧ ਹੋ ਸੱਕਦੇ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਆਸ ਹੈ ਕਿ ਉਹ ਹੁਣ ਪੂਰੀ ਹੋਵੇਗੀ । ਆਸ ਹੈ ਕਿ ਸਪੇਨ ਨੂੰ ਜਾਂਦੇ ਹੋਏ ਰਾਹ ਵਿੱਚ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਨਾਲ ਅਨੰਦ ਮਾਣਾਂਗਾ । ਫਿਰ ਤੁਹਾਡੀ ਮਦਦ ਨਾਲ ਅੱਗੇ ਚਲਾ ਜਾਵਾਂਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਮੇਰੇ ਲਈ ਸੰਭਵ ਹੋਵੇਗਾ ਜਦੋਂ ਮੈਂ ਸਪੇਨ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਾਂਦੇ ਸਮੇਂ ਮਿਲੋਗੇ ਅਤੇ ਕੁਝ ਸਮੇਂ ਲਈ ਤੁਹਾਡੀ ਸੰਗਤੀ ਦਾ ਆਨੰਦ ਲਵਾਂਗਾ ਅਤੇ ਤੁਹਾਡੀ ਸਹਾਇਤਾ ਪ੍ਰਾਪਤ ਕਰਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਵਾਂ ਮੈਂ ਆਸਾ ਰੱਖਦਾ ਹੈਂ ਭਈ ਉੱਧਰ ਨੂੰ ਜਾਂਦਿਆਂ ਹੋਇਆ ਤੁਹਾਡਾ ਦਰਸ਼ਣ ਕਰਾਂ ਅਤੇ ਜਾਂ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਤ੍ਰਿਪਤ ਹੋਵੇ ਤਾਂ ਤੁਹਾਥੋਂ ਉੱਧਰ ਨੂੰ ਪੁਚਾਇਆ ਜਾਵਾਂ
Punjabi ERV
ਇਸ ਲਈ ਹੁਣ ਮੈਂ ਹਿਸਪਾਨਿਯਾ ਨੂੰ ਜਾਵਾਂਗਾ। ਹਾਂ, ਮੈਨੂੰ ਆਸ ਹੈ ਕਿ ਹਿਸਪਾਨਿਯਾ ਜਾਂਦਾ ਹੋਜਿਆ ਤੁਹਾਡੇ ਵੱਲ ਯਾਤਰਾ ਕਰਾਂਗਾ ਅਤੇ ਪੂਰੀ ਤਰ੍ਹਾਂ ਤੁਹਾਡੀ ਸੰਗਤ ਦਾ ਆਨੰਦ ਮਾਣਾਂਗਾ। ਤਦ ਉਸ ਫ਼ੇਰੀ ਤੇ ਤੁਸੀਂ ਮੇਰੇ ਮਦ੍ਦਦਗਾਰ ਸਿਧ ਹੋ ਸਕਦੇ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਂਵਾਂ ਮੈਂ ਆਸ ਰੱਖਦਾ ਹਾਂ ਕਿ ਉੱਧਰ ਨੂੰ ਜਾਂਦਿਆਂ ਹੋਇਆਂ ਤੁਹਾਡੇ ਦਰਸ਼ਣ ਕਰਾਂ, ਤਾਂ ਜੋ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਅਨੰਦ ਹੋਵੇ ਤਾਂ ਤੁਸੀਂ ਮੈਨੂੰ ਉੱਧਰ ਨੂੰ ਰਵਾਨਾ ਕਰ ਦੇਣਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو جد مَیں اِسفانیہ ولّ جاواں گا۔ مَینُوں آس اے پئی واٹے تُہانوں مِل کے جاواں گا تے جد پہلاں تُہاڈی سنگت نال میری کُجھ تسلّی ہو جاوے گی۔ تے تُسی مَینُوں اوس پاسے ٹور دیو گے۔
Punjabi Standard Bible (Punjabi Standard Bible) 2023
ਜਦੋਂ ਵੀ ਮੈਂ ਹਿਸਪਾਨਿਯਾ ਨੂੰ ਜਾਵਾਂ ਤਾਂ ਆਸ ਕਰਦਾ ਹਾਂ ਕਿ ਜਾਂਦੇ ਹੋਏ ਤੁਹਾਨੂੰ ਮਿਲਾਂ ਅਤੇ ਕੁਝ ਸਮਾਂ ਤੁਹਾਡੀ ਸੰਗਤ ਤੋਂ ਤ੍ਰਿਪਤ ਹੋ ਕੇ ਤੁਹਾਡੇ ਵੱਲੋਂ ਅੱਗੇ ਤੋਰਿਆ ਜਾਵਾਂ।