Romans 15:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਸਨ। ਅਸਲ ਵਿੱਚ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਗੈਰ ਯਹੂਦੀ ਹੁੰਦਿਆਂ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਝ ਪਾਈ ਸੀ। ਇਸ ਲਈ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਯਹੂਦੀਆਂ ਦੀ ਭੌਤਿਕ ਵਸਤਾਂ ਨਾਲ, ਜਿਹੜੀਆਂ ਉਨ੍ਹਾਂ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਫ਼ੈਸਲਾ ਉਹਨਾਂ ਨੇ ਆਪ ਹੀ ਕੀਤਾ ਹੈ । ਪਰ ਇਹ ਉਹਨਾਂ ਦਾ ਕਰਤੱਵ ਵੀ ਹੈ ਕਿ ਉਹ ਗ਼ਰੀਬ ਵਿਸ਼ਵਾਸੀ ਭਰਾਵਾਂ ਦੀ ਮਦਦ ਕਰਨ; ਕਿਉਂਕਿ ਯਹੂਦੀ ਵਿਸ਼ਵਾਸੀਆਂ ਨੇ ਆਪਣੇ ਆਤਮਿਕ ਵਰਦਾਨਾਂ ਵਿੱਚੋਂ ਪਰਾਈਆਂ ਕੌਮਾਂ ਨੂੰ ਹਿੱਸਾ ਦਿੱਤਾ ਹੈ, ਇਸੇ ਤਰ੍ਹਾਂ ਹੁਣ ਪਰਾਈਆਂ ਕੌਮਾਂ ਦਾ ਵੀ ਕਰਤੱਵ ਹੈ ਕਿ ਉਹਨਾਂ ਨੂੰ ਆਪਣੇ ਸੰਸਾਰਕ ਵਰਦਾਨਾਂ ਵਿੱਚੋਂ ਹਿੱਸਾ ਦੇਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਇਸ ਨੂੰ ਕਰਨ ਵਿੱਚ ਖੁਸ਼ ਸਨ, ਅਤੇ ਸੱਚ-ਮੁੱਚ ਉਹ ਉਹਨਾਂ ਦੇ ਕਰਜ਼ਦਾਰ ਹਨ। ਕਿਉਂਕਿ ਜੇ ਗ਼ੈਰ-ਯਹੂਦੀਆਂ ਨੇ ਯਹੂਦੀਆਂ ਦੀਆਂ ਆਤਮਿਕ ਬਰਕਤਾਂ ਵਿੱਚ ਹਿੱਸਾ ਲਿਆ ਹੈ, ਤਾਂ ਉਹ ਯਹੂਦੀਆਂ ਦੇ ਉਹਨਾਂ ਦੇ ਸਰੀਰਕ ਬਰਕਤਾਂ ਵਿੱਚ ਸਾਂਝੇ ਕਰਨ ਦੇ ਜ਼ਿੰਮੇਵਾਰ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਹਾਂ, ਇਹ ਓਹਨਾਂ ਦੀ ਭਾਉਣੀ ਹੋਈ ਅਤੇ ਓਹ ਏਹਨਾਂ ਦੇ ਕਰਜ਼ਦਾਰ ਭੀ ਹਨ ਕਿਉਂਕਿ ਜਦੋਂ ਪਰਾਈਆਂ ਕੌਮਾਂ ਏਹਨਾਂ ਦੀਆਂ ਆਤਮਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਓਹਨਾਂ ਨੂੰ ਭੀ ਚਾਹੀਦਾ ਹੈ ਭਈ ਸਰੀਰਕ ਵਸਤਾਂ ਨਾਲ ਏਹਨਾਂ ਦੀ ਸੇਵਾ ਕਰਨ
Punjabi ERV
ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਸਨ। ਅਸਲ ਵਿੱਚ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਗੈਰ ਯਹੂਦੀ ਹੁੰਦਿਆਂ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਝ ਪਾਈ ਸੀ। ਇਸ ਲਈ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਯਹੂਦੀਆਂ ਦੀ ਭੌਤਿਕ ਵਸਤਾਂ ਨਾਲ, ਜਿਹਡ਼ੀਆਂ ਉਨ੍ਹਾਂ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਾਂ, ਇਹ ਉਹਨਾਂ ਦੀ ਮਰਜ਼ੀ ਹੋਈ ਅਤੇ ਇਹ ਉਹਨਾਂ ਦੇ ਕਰਜ਼ਦਾਰ ਵੀ ਹਨ ਕਿਉਂਕਿ ਜਦੋਂ ਪਰਾਈਆਂ ਕੌਮਾਂ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਰੀਰਕ ਚੀਜ਼ਾਂ ਨਾਲ ਇਹਨਾਂ ਦੀ ਸੇਵਾ ਕਰਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کِیتا تے رضامندی نال پر اوہ اوہناں دے دیندار وی نیں۔ کیوں جو جد غیر قوماں اوہناں دِیاں رُوحانی برکتاں وِچ شریک ہوئیاں۔ تے اوہناں نُوں وی چاہیدا سی پئی جِسمانی برکتاں وِچ اوہناں دی سیوا کرن۔
Punjabi Standard Bible (Punjabi Standard Bible) 2023
ਕਿਉਂ ਜੋ ਪਰਾਈਆਂ ਕੌਮਾਂ ਨੂੰ ਚੰਗਾ ਲੱਗਾ ਅਤੇ ਉਹ ਸੰਤਾਂ ਦੇ ਕਰਜ਼ਦਾਰ ਹਨ; ਕਿਉਂਕਿ ਜੇ ਪਰਾਈਆਂ ਕੌਮਾਂ ਸੰਤਾਂ ਦੀਆਂ ਆਤਮਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਭੌਤਿਕ ਵਸਤਾਂ ਨਾਲ ਵੀ ਸੰਤਾਂ ਦੀ ਸਹਾਇਤਾ ਕਰਨ।