Romans 16:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤਰੂਫ਼ੇਨਾ ਅਤੇ ਤਰੁਫ਼ੋਸਾ ਔਰਤਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ, ਜੋ ਪ੍ਰਭੂ ਲਈ ਬੜੀ ਸਖਤ ਮਿਹਨਤ ਕਰ ਰਹੀਆਂ ਹਨ। ਮੇਰੀ ਪਿਆਰੀ ਸਹੇਲੀ ਪਰਸੀਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸ ਨੇ ਵੀ ਪ੍ਰਭੂ ਲਈ ਬੜੀ ਸਖਤ ਮਿਹਨਤ ਕੀਤੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜਿਹੜੀਆਂ ਮਸੀਹ ਦੀ ਸੇਵਾ ਦਾ ਕੰਮ ਮਿਹਨਤ ਨਾਲ ਕਰਦੀਆਂ ਹਨ ਅਤੇ ਪਰਸਿਸ ਨੂੰ ਜਿਸ ਨੇ ਪ੍ਰਭੂ ਦੇ ਲਈ ਬਹੁਤ ਮਿਹਨਤ ਕੀਤੀ ਹੈ, ਮੇਰਾ ਨਮਸਕਾਰ ਕਹਿਣਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਰੁਫ਼ੈਨਾ ਅਤੇ ਤਰੁਫੋਸਾ ਨੂੰ ਸੁੱਖ-ਸਾਂਦ, ਉਹਨਾਂ ਔਰਤਾਂ ਨੂੰ ਜੋ ਪ੍ਰਭੂ ਵਿੱਚ ਸਖ਼ਤ ਮਿਹਨਤ ਕਰਦੀਆਂ ਹਨ। ਮੇਰੇ ਪਿਆਰੇ ਦੋਸਤ ਪਰਸੀਸ ਨੂੰ ਸੁੱਖ-ਸਾਂਦ, ਉਹ ਔਰਤ ਜਿਸਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜੋ ਪ੍ਰਭੁ ਵਿੱਚ ਮਿਹਨਤ ਕਰਦੀਆਂ ਹਨ ਸੁਖ ਸਾਂਦ ਆਖੋ। ਪਿਆਰੀ ਪਰਸੀਸ ਨੂੰ ਜਿਨ੍ਹ ਪ੍ਰਭੁ ਵਿੱਚ ਬਾਹਲੀ ਮਿਹਨਤ ਕੀਤੀ ਸੁਖ ਸਾਂਦ ਆਖੋ
Punjabi ERV
ਤਰੂਨੇਆ ਅਤੇ ਤਰੁਫ਼ੋਸਾ ਔਰਤਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ, ਜੋ ਪ੍ਰਭੂ ਲਈ ਬਡ਼ੀ ਸਖਤ ਮਿਹਨਤ ਕਰ ਰਹੀਆਂ ਹਨ। ਮੇਰੀ ਪਿਆਰੀ ਸਹੇਲੀ ਪਰਸੀਸ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਦੇਣੀਆਂ। ਉਸਨੇ ਵੀ ਪ੍ਰਭੂ ਲਈ ਬਡ਼ੀ ਸਖਤ ਮਿਹਨਤ ਕੀਤੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਰੁਫੈਨਾ ਅਤੇ ਤਰੁਫੋਸਾ ਨੂੰ ਜੋ ਪ੍ਰਭੂ ਵਿੱਚ ਮਿਹਨਤ ਕਰਦੀਆਂ ਹਨ ਸੁੱਖ-ਸਾਂਦ ਆਖੋ। ਪਿਆਰੀ ਪਰਸਿਸ ਨੂੰ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ, ਸੁੱਖ-ਸਾਂਦ ਆਖੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ترُوفَینہ تے ترُوفوسہ نُوں جیہڑیاں خُداوند وِچ محنت کر دیاں نیں سلام آکھو۔ پیاری پرسِس نُوں جِس خُداوند وِچ بُہت محنت کِیتی سلام آکھو۔
Punjabi Standard Bible (Punjabi Standard Bible) 2023
ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜਿਹੜੀਆਂ ਪ੍ਰਭੂ ਵਿੱਚ ਮਿਹਨਤ ਕਰ ਰਹੀਆਂ ਹਨ, ਸਲਾਮ ਕਹਿਣਾ। ਪਿਆਰੀ ਪਰਸੀਸ ਨੂੰ ਸਲਾਮ ਕਹਿਣਾ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ।