Romans 16:19 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਾਰੇ ਨਿਹਚੀਆਂ ਨੂੰ ਪਤਾ ਹੈ, ਇਸ ਲਈ ਮੈਂ ਤੁਹਾਡੇ ਲਈ ਬੜਾ ਪ੍ਰਸੰਨ ਹਾਂ। ਪਰ ਮੈਂ ਤੁਹਾਨੂੰ ਚੰਗੀਆਂ ਗੱਲਾਂ ਬਾਰੇ ਸਮਝਦਾਰ ਅਤੇ ਬਦੀ ਬਾਰੇ ਭੋਲੇ ਵੇਖਣਾ ਚਾਹੁੰਦਾ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹਰ ਕਿਸੇ ਨੇ ਤੁਹਾਡੀ ਸ਼ੁਭ ਸਮਾਚਾਰ ਸੰਬੰਧੀ ਵਫ਼ਾਦਾਰੀ ਦੇ ਬਾਰੇ ਸੁਣਿਆ ਹੈ । ਇਸ ਦੇ ਲਈ ਮੈਂ ਤੁਹਾਡੇ ਤੋਂ ਬਹੁਤ ਖ਼ੁਸ਼ ਹਾਂ । ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਭਲਾਈ ਵਿੱਚ ਸਿਆਣੇ ਅਤੇ ਬੁਰਾਈ ਵਿੱਚ ਭੋਲੇ ਬਣੇ ਰਹੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਰ ਕਿਸੇ ਨੇ ਤੁਹਾਡੀ ਆਗਿਆਕਾਰੀ ਬਾਰੇ ਸੁਣਿਆ ਹੈ, ਇਸ ਲਈ ਮੈਂ ਤੁਹਾਡੇ ਕਾਰਨ ਖੁਸ਼ ਹਾਂ; ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਬਾਰੇ ਬੁੱਧੀਮਾਨ ਬਣੋ, ਅਤੇ ਬੁਰਾਈ ਤੋਂ ਨਿਰਦੋਸ਼ ਰਹੋ।
Punjabi Bible 2016 - ਪਵਿੱਤਰ ਬਾਈਬਲ O.V.
ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਭਨਾਂ ਤੋੜੀ ਅੱਪੜ ਪਿਆ ਹੈ ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ
Punjabi ERV
ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਾਰੇ ਨਿਹਚੀਆਂ ਨੂੰ ਪਤਾ ਹੈ, ਇਸ ਲਈ ਮੈਂ ਤੁਹਾਡੇ ਲਈ ਬਡ਼ਾ ਪ੍ਰਸੰਨ ਹਾਂ। ਪਰ ਮੈਂ ਤੁਹਾਨੂੰ ਚੰਗੀਆਂ ਗੱਲਾਂ ਬਾਰੇ ਸਮਝਦਾਰ ਅਤੇ ਬਦੀ ਬਾਰੇ ਭੋਲੇ ਵੇਖਣਾ ਚਾਹੁੰਦਾ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਹਾਡੀ ਆਗਿਆਕਾਰੀ ਦੀ ਚਰਚਾ ਤਾਂ ਸਭ ਤੱਕ ਪਹੁੰਚ ਗਈ ਹੈ, ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو تُہاڈی تابعداری ساریاں وِچ مشہُور ہوئی اے ایس کر کے مَیں تُہاڈے اُتّے خُوش آں پر مَیں چاہناں آں پئی تُسی بھلیائی وِچ سِیانے تے بُریائی وِچ نِیانے رہو۔
Punjabi Standard Bible (Punjabi Standard Bible) 2023
ਤੁਹਾਡੀ ਆਗਿਆਕਾਰੀ ਦੀ ਚਰਚਾ ਸਭਨਾਂ ਮਨੁੱਖਾਂ ਤੱਕ ਪਹੁੰਚੀ ਹੈ; ਇਸ ਕਰਕੇ ਮੈਂ ਤੁਹਾਡੇ ਵਿਖੇ ਅਨੰਦ ਕਰਦਾ ਹਾਂ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਭਲਾਈ ਦੇ ਲਈ ਬੁੱਧਵਾਨ ਅਤੇ ਬੁਰਾਈ ਦੇ ਲਈ ਭੋਲੇ ਬਣੋ।