Romans 16:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਨੂੰ ਪ੍ਰਭੂ ਦੇ ਨਾਂ ਤੇ ਕਬੂਲੋ ਜਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਕਬੂਲ ਕਰਨਾ ਚਾਹੀਦਾ ਹੈ। ਉਸਦੀ ਸਭ ਪਾਸੋਂ ਵੀ ਮਦਦ ਕਰੋ ਜਿਸਦੀ ਤੁਹਾਥੋਂ ਉਸ ਨੂੰ ਜ਼ਰੂਰਤ ਹੈ। ਉਸ ਨੇ ਮੇਰੀ ਬੜੀ ਸਹਾਇਤਾ ਕੀਤੀ ਸੀ ਅਤੇ ਉਸ ਨੇ ਹੋਰ ਵੀ ਕਿੰਨੇ ਹੀ ਲੋਕਾਂ ਦੀ ਬਹੁਤ ਮਦਦ ਕੀਤੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪ੍ਰਭੂ ਦੇ ਨਾਮ ਵਿੱਚ ਉਸ ਦਾ ਇਸ ਤਰ੍ਹਾਂ ਸੁਆਗਤ ਕਰੋ ਜਿਸ ਤਰ੍ਹਾਂ ਵਿਸ਼ਵਾਸੀਆਂ ਦੇ ਲਈ ਕਰਨਾ ਯੋਗ ਹੈ । ਉਸ ਨੂੰ ਤੁਹਾਡੇ ਕੋਲੋਂ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇ, ਉਸ ਦੀ ਮਦਦ ਕਰੋ ਕਿਉਂਕਿ ਉਸ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਮੇਰੀ ਵੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸਨੂੰ ਪ੍ਰਭੂ ਵਿੱਚ ਸਵੀਕਾਰ ਕਰੋ ਜਿਵੇਂ ਸੰਤਾਂ ਦੇ ਕਰਨ ਦੇ ਜੋਗ ਹੈ। ਉਸਦੀ ਹਰ ਤਰ੍ਹਾਂ ਦੇ ਨਾਲ ਮਦਦ ਕਰੋ, ਕਿਉਂਕਿ ਉਸਨੇ ਮੇਰੇ ਸਮੇਤ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਭਈ ਤੁਸੀਂ ਉਹ ਦਾ ਪ੍ਰਭੁ ਵਿੱਚ ਆਦਰ ਭਾਉ ਕਰੋ ਜਿਸ ਤਰਾਂ ਸੰਤਾਂ ਨੂੰ ਜੋਗ ਹੈ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ ਕਰੋ ਕਿਉਂ ਜੋ ਉਹ ਆਪ ਵੀ ਬਹੁਤਿਆਂ ਦੀ ਸਗੋਂ ਮੇਰੀ ਵੀ ਉਪਕਾਰਣ ਬਣ ਚੁੱਕੀ ਹੈ।।
Punjabi ERV
ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਸਨੂੰ ਪ੍ਰਭੂ ਦੇ ਨਾਂ ਤੇ ਕਬੂਲੋ ਜਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਕਬੂਲ ਕਰਨਾ ਚਾਹੀਦਾ ਹੈ। ਉਸਦੀ ਸਭ ਪਾਸੋਂ ਵੀ ਮਦਦ ਕਰੋ ਜਿਸਦੀ ਤੁਹਾਥੋਂ ਉਸਨੂੰ ਜ਼ਰੂਰਤ ਹੈ। ਉਸਨੇ ਮੇਰੀ ਬਡ਼ੀ ਸਹਾਇਤਾ ਕੀਤੀ ਸੀ ਅਤੇ ਉਸਨੇ ਹੋਰ ਵੀ ਕਿੰਨੇ ਹੀ ਲੋਕਾਂ ਦੀ ਬਹੁਤ ਮਦਦ ਕੀਤੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਉਹ ਦਾ ਆਦਰ ਕਰਕੇ ਪ੍ਰਭੂ ਵਿੱਚ ਉਸ ਨੂੰ ਕਬੂਲ ਕਰੋ, ਜਿਸ ਤਰ੍ਹਾਂ ਸੰਤਾਂ ਨੂੰ ਚਾਹੀਦਾ ਹੈ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ, ਕਰੋ ਕਿਉਂ ਜੋ ਉਹ ਆਪ ਵੀ ਬਹੁਤਿਆਂ ਦੀ ਸਗੋਂ ਮੇਰੀ ਵੀ ਮਦਦਗਾਰ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی تُسی اوہنوں خُداوند وِچ قبول کرو۔ جیویں پاک لوکاں نُوں چاہیدا اے۔ تے جِس کِسے کمّ وِچ اوہنوں تُہاڈی لوڑ پَوے۔ تُسی اوہدی مدد کرو۔ کیوں جو اوہ آپ وی بتھیریاں دی سگوں میری وی مدد کرن والی سی۔
Punjabi Standard Bible (Punjabi Standard Bible) 2023
ਕਿ ਉਸ ਨੂੰ ਪ੍ਰਭੂ ਵਿੱਚ ਗ੍ਰਹਿਣ ਕਰੋ ਜਿਵੇਂ ਕਿ ਸੰਤਾਂ ਨੂੰ ਯੋਗ ਹੈ ਅਤੇ ਜਿਸ ਕਿਸੇ ਗੱਲ ਵਿੱਚ ਉਸ ਨੂੰ ਤੁਹਾਡੀ ਜ਼ਰੂਰਤ ਹੋਵੇ ਉਸ ਵਿੱਚ ਉਸ ਦੀ ਸਹਾਇਤਾ ਕਰੋ, ਕਿਉਂਕਿ ਉਹ ਬਹੁਤਿਆਂ ਲਈ ਅਤੇ ਮੇਰੇ ਲਈ ਵੀ ਸਹਾਇਕਣ ਬਣੀ।