Romans 16:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅੰਦਰੁਨਿਕੁਸ ਅਤੇ ਯੂਨਿਆਸ ਨੂੰ ਵੀ ਸ਼ੁਭਕਾਮਨਾਵਾਂ ਆਖਣਾ, ਉਹ ਮੇਰੇ ਰਿਸ਼ਤੇਦਾਰ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ। ਉਹ ਬਹੁਤ ਜ਼ਿਆਦਾ ਇੱਜ਼ਤਦਾਰ ਹਨ। ਉਹ ਉਨ੍ਹਾਂ ਵਿੱਚੋਂ ਹਨ ਜੋ ਮਸੀਹ ਦੁਆਰਾ ਉਸਦਾ ਕੰਮ ਕਰਨ ਕਈ ਭੇਜੇ ਗਏ ਹਨ। ਉਹ ਮੇਰੇ ਹੋਣ ਤੋਂ ਪਹਿਲਾਂ ਵੀ ਮਸੀਹ ਦੇ ਚੇਲੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅੰਦਰੁਨਿਕੁਸ ਅਤੇ ਯੂਨਿਆਸ ਨੂੰ ਜੋ ਮੇਰੇ ਯਹੂਦੀ ਸਾਥੀ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ, ਮੇਰਾ ਨਮਸਕਾਰ ਕਹਿਣਾ । ਇਹਨਾਂ ਦੇ ਨਾਂ ਰਸੂਲਾਂ ਵਿੱਚ ਪ੍ਰਸਿੱਧ ਸਨ ਅਤੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਮਸੀਹ ਨੂੰ ਸਵੀਕਾਰ ਕੀਤਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅੰਦਰੁਨਿਕੁਸ ਅਤੇ ਯੂਨਿਆਸ ਨੂੰ ਸੁੱਖ-ਸਾਂਦ, ਮੇਰੇ ਸਾਥੀ ਯਹੂਦੀ ਜੋ ਮੇਰੇ ਨਾਲ ਜੇਲ੍ਹ ਵਿੱਚ ਹਨ। ਉਹ ਰਸੂਲਾਂ ਵਿੱਚ ਉੱਤਮ ਹਨ, ਅਤੇ ਉਹ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅੰਦਰੁਨਿਕੁਸ ਅਤੇ ਯੂਨਿਆਸ ਮੇਰੇ ਸਾਕਾਂ ਨੂੰ ਸੁਖ ਸਾਂਦ ਆਖੋ ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ ਅਤੇ ਰਸੂਲਾਂ ਵਿੱਚ ਪਰਸਿੱਧ ਹਨ ਅਤੇ ਮੈਥੋਂ ਪਹਿਲਾਂ ਮਸੀਹੀ ਵੀ ਹੋਏ
Punjabi ERV
ਅੰਦਰੁਨਿਕੁਸ ਅਤੇ ਯੂਨਿਆਸ ਨੂੰ ਵੀ ਸੁਖ ਸਾਂਦ ਆਖਣਾ, ਉਹ ਮੇਰੇ ਰਿਸ਼ਤੇਦਾਰ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ। ਉਹ ਬਹੁਤ ਜ਼ਿਆਦਾ ਇੱਜ਼ਤਦਾਰ ਹਨ। ਉਹ ਉਨ੍ਹਾਂ ਵਿੱਚੋਂ ਹਨ ਜੋ ਮਸੀਹ ਦੁਆਰਾ ਉਸਦਾ ਕੰਮ ਕਰਨ ਕਈ ਭੇਜੇ ਗਏ ਹਨ। ਉਹ ਮੇਰੇ ਹੋਣ ਤੋਂ ਪਹਿਲਾਂ ਵੀ ਮਸੀਹ ਦੇ ਚੇਲੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅੰਦਰੁਨਿਕੁਸ ਅਤੇ ਯੂਨਿਆਸ ਮੇਰੇ ਰਿਸ਼ਤੇਦਾਰਾਂ ਨੂੰ ਸੁੱਖ-ਸਾਂਦ ਆਖੋ, ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ ਅਤੇ ਰਸੂਲਾਂ ਵਿੱਚ ਪ੍ਰਸਿੱਧ ਹਨ ਅਤੇ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਹੋਏ l
Punjabi Revised 2020 (Arabic Script) (پنجابی نواں عہد نامہ نظرثانی شدہ چھپائی)
میرے ساکاں اندرُنِیکُس تے یُونِیاس نُوں سلام آکھو۔ اوہ تے قید وِچ میرے ساتھی سن تے رسُولاں وِچ مشہُور نیں۔ تے مَیتھوں اگیترے مسِیح وِچ سن۔
Punjabi Standard Bible (Punjabi Standard Bible) 2023
ਅੰਦਰੁਨਿਕੁਸ ਅਤੇ ਯੂਨਿਯਾਸ ਨੂੰ ਸਲਾਮ ਕਹਿਣਾ ਜਿਹੜੇ ਮੇਰੇ ਰਿਸ਼ਤੇਦਾਰ ਅਤੇ ਸੰਗੀ ਕੈਦੀ ਹਨ ਅਤੇ ਰਸੂਲਾਂ ਵਿੱਚ ਨੇਕਨਾਮ ਅਤੇ ਮਸੀਹ ਵਿੱਚ ਮੇਰੇ ਤੋਂ ਪਹਿਲਾਂ ਦੇ ਹਨ।