Romans 2:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਸਾਂ ਯਹੂਦੀਆਂ ਕੋਲ ਲਿਖੀ ਹੋਈ ਸ਼ਰ੍ਹਾ ਹੈ, ਅਤੇ ਤੁਹਾਡੀ ਸੁੰਨਤ ਹੋਈ ਵੀ ਹੈ, ਪਰ ਤੁਸੀਂ ਸ਼ਰ੍ਹਾ ਨੂੰ ਤੋੜਦੇ ਹੋ। ਸੋ ਜਿਹੜੇ ਲੋਕਾਂ ਦੀ ਸੁੰਨਤ ਉਨ੍ਹਾਂ ਦੇ ਸਰੀਰ ਵਿੱਚ ਨਹੀਂ ਹੋਈ ਪਰ ਹਾਲੇ ਵੀ ਸ਼ਰ੍ਹਾ ਨੂੰ ਮੰਨਦੇ ਹਨ, ਸਾਬਤ ਕਰੇਗਾ ਕਿ ਤੁਸੀਂ ਦੋਸ਼ੀ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਜੋ ਸਰੀਰਕ ਤੌਰ ਤੇ ਅਸੁੰਨਤੀ ਹੋ ਕੇ ਵੀ ਵਿਵਸਥਾ ਦੀ ਪੂਰੀ ਪੂਰੀ ਪਾਲਣਾ ਕਰਦਾ ਹੈ, ਤੁਹਾਨੂੰ ਜਿਹੜੇ ਵਿਵਸਥਾ ਅਤੇ ਸੁੰਨਤੀ ਹੋ ਕੇ ਵੀ ਵਿਵਸਥਾ ਦੀ ਉਲੰਘਣਾ ਕਰਦੇ ਹੋ, ਦੋਸ਼ੀ ਠਹਿਰਾਏਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਸਦਾ ਸਰੀਰਕ ਤੌਰ ਤੇ ਸੁੰਨਤ ਨਹੀਂ ਕੀਤਾ ਜਾਂਦਾ ਅਤੇ ਫਿਰ ਵੀ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਤੁਹਾਨੂੰ ਦੋਸ਼ੀ ਠਹਿਰਾਵੇਗਾ ਕਿਉਂ ਜੋ ਤੁਹਾਡੇ ਕੋਲ ਬਿਵਸਥਾ ਹੋਣ ਅਤੇ ਸੁੰਨਤ ਹੋਣ ਦੇ ਬਾਵਜੂਦ ਵੀ ਬਿਵਸਥਾ ਨੂੰ ਤੋੜਦੇ ਹੋ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਿਹੜੇ ਸੁਭਾਉ ਤੋਂ ਅਸੁੰਨਤੀ ਹਨ ਜੇ ਓਹ ਸ਼ਰਾ ਨੂੰ ਪੂਰੀ ਕਰਨ ਤਾਂ ਕੀ ਓਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਸੁੰਦੇ ਸ਼ਰਾ ਦਾ ਉਲੰਘਣ ਵਾਲਾ ਹੈਂ ਦੋਸ਼ੀ ਨਾ ਠਹਿਰਾਉਣਗੇॽ
Punjabi ERV
ਤੁਸਾਂ ਯਹੂਦੀਆਂ ਕੋਲ ਲਿਖੀ ਹੋਈ ਸ਼ਰ੍ਹਾ ਹੈ, ਅਤੇ ਤੁਹਾਡੀ ਸੁੰਨਤ ਹੋਈ ਵੀ ਹੈ, ਪਰ ਤੁਸੀਂ ਸ਼ਰ੍ਹਾ ਨੂੰ ਤੋਡ਼ਦੇ ਹੋ। ਸੋ ਜਿਹਡ਼ੇ ਲੋਕਾਂ ਦੀ ਸੁੰਨਤ ਉਨ੍ਹਾਂ ਦੇ ਸ਼ਰੀਰ ਵਿੱਚ ਨਹੀਂ ਹੋਈ ਪਰ ਹਾਲੇ ਵੀ ਸ਼ਰ੍ਹਾ ਨੂੰ ਮੰਨਦੇ ਹਨ, ਸਾਬਤ ਕਰੇਗਾ ਕਿ ਤੁਸੀਂ ਦੋਸ਼ੀ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਿਹੜੇ ਸੁਭਾਓ ਤੋਂ ਅਸੁੰਨਤੀ ਹਨ ਜੇ ਉਹ ਬਿਵਸਥਾ ਨੂੰ ਪੂਰੀ ਕਰਨ ਤਾਂ ਕੀ ਉਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਹੋਇਆ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੈਂ, ਦੋਸ਼ੀ ਨਾ ਠਹਿਰਾਉਣਗੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جیہڑے اُنج بیٹھے ای نئیں۔ جے شریعت نُوں مَنّن اوہ تینُوں جیہڑا سگوں سُنتی بَہہ کے تے کلام نُوں کول رکھ کے شریعت دا ٹالن والا ایں گُناہی نا ٹھہران گے؟
Punjabi Standard Bible (Punjabi Standard Bible) 2023
ਅਤੇ ਜਿਹੜਾ ਸਰੀਰਕ ਤੌਰ 'ਤੇ ਅਸੁੰਨਤੀ ਹੈ ਪਰ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੈਨੂੰ ਜਿਸ ਨੇ ਲਿਖਤੀ ਬਿਵਸਥਾ ਪਾਈ ਹੈ ਅਤੇ ਸੁੰਨਤ ਦੇ ਬਾਵਜੂਦ ਬਿਵਸਥਾ ਦਾ ਉਲੰਘਣ ਕਰਦਾ ਹੈਂ, ਦੋਸ਼ੀ ਠਹਿਰਾਵੇਗਾ।