Romans 2:29 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਸੱਚਾ ਯਹੂਦੀ ਉਹੀ ਹੈ ਜਿਸਦਾ ਦਿਲ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਹੈ। ਸੱਚੀ ਸੁੰਨਤ ਆਤਮਾ ਦੁਆਰਾ ਦਿਲ ਵਿੱਚ ਹੁੰਦੀ ਹੈ ਅਤੇ ਨਾ ਕਿ ਲਿਖੀ ਹੋਈ ਸ਼ਰ੍ਹਾ ਦੁਆਰਾ। ਉਹ ਵਿਅਕਤੀ ਜਿਸਦੀ ਸੁੰਨਤ ਆਤਮਾ ਦੁਆਰਾ ਉਸ ਦੇ ਦਿਲ ਵਿੱਚ ਹੋਈ ਹੈ ਪਰਮੇਸ਼ੁਰ ਵੱਲੋਂ ਉਸਤਤਿ ਪ੍ਰਾਪਤ ਕਰਦਾ ਹੈ ਅਤੇ ਨਾ ਕਿ ਲੋਕਾਂ ਵੱਲੋਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਦੇ ਉਲਟ ਅਸਲੀ ਯਹੂਦੀ ਉਹ ਹੈ ਜਿਸ ਦਾ ਅੰਤਹਕਰਨ ਯਹੂਦੀ ਹੈ ਅਤੇ ਅਸਲੀ ਸੁੰਨਤ ਉਹ ਹੈ ਜੋ ਦਿਲ ਤੋਂ ਹੈ । ਇਹ ਵਿਵਸਥਾ ਉੱਤੇ ਨਿਰਭਰ ਨਹੀਂ ਸਗੋਂ ਪਰਮੇਸ਼ਰ ਦੇ ਆਤਮਾ ਉੱਤੇ ਹੈ । ਇਹੋ ਜਿਹੇ ਆਦਮੀ ਦੀ ਵਡਿਆਈ ਮਨੁੱਖ ਨਹੀਂ ਸਗੋਂ ਪਰਮੇਸ਼ਰ ਕਰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਲਕਿ, ਇੱਕ ਸੱਚਾ ਯਹੂਦੀ ਉਹ ਹੈ ਜਿਸਦਾ ਦਿਲ ਪਰਮੇਸ਼ਵਰ ਨਾਲ ਸਹੀ ਹੈ, ਅਤੇ ਸੱਚੀ ਸੁੰਨਤ ਸਿਰਫ ਬਿਵਸਥਾ ਦੀ ਪਾਲਣਾ ਕਰਨ ਨਹੀਂ ਹੈ; ਇਸ ਦੀ ਬਜਾਇ, ਇਹ ਦਿਲ ਦੀ ਤਬਦੀਲੀ ਹੈ ਜੋ ਪਰਮੇਸ਼ਵਰ ਦੀ ਆਤਮਾ ਦੁਆਰਾ ਹੁੰਦੀ ਹੈ। ਅਤੇ ਜਿਸ ਵਿਅਕਤੀ ਦਾ ਦਿਲ ਬਦਲਿਆ ਹੁੰਦਾ ਹੈ ਉਸਦੀ ਵਡਿਆਈ ਲੋਕ ਨਹੀਂ ਕਰਦੇ ਸਗੋਂ ਪਰਮੇਸ਼ਵਰ ਕਰਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋ ਹੋਵੇ ਅਤੇ ਸੁਨੰਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ, ਜਿਹ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।।
Punjabi ERV
ਪਰ ਸੱਚਾ ਯਹੂਦੀ ਉਹੀ ਹੈ ਜਿਸਦਾ ਦਿਲ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਹੈ। ਸੱਚੀ ਸੁੰਨਤ ਆਤਮਾ ਦੁਆਰਾ ਦਿਲ ਵਿੱਚ ਹੁੰਦੀ ਹੈ ਅਤੇ ਨਾ ਕਿ ਲਿਖੀ ਹੋਈ ਸ਼ਰ੍ਹਾ ਦੁਆਰਾ। ਉਹ ਵਿ ਅਕਤੀ ਜਿਸਦੀ ਸੁੰਨਤ ਆਤਮਾ ਦੁਆਰਾ ਉਸਦੇ ਦਿਲ ਵਿੱਚ ਹੋਈ ਹੈ ਪਰਮੇਸ਼ੁਰ ਵੱਲੋਂ ਉਸਤਤਿ ਪ੍ਰਾਪਤ ਕਰਦਾ ਹੈ ਅਤੇ ਨਾ ਕਿ ਲੋਕਾਂ ਵੱਲੋਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ, ਨਾ ਲਿਖਤ ਵਿੱਚ ਜਿਸ ਦੀ ਸ਼ੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سگوں ٹھیک یہُودی اوہو اے۔ جیہڑا اندروں اے تے سُنتی بہنا اوہو اے۔ جیہڑا دِل دا اے رسمی نا ہوئے پر رُوحانی ہوئے۔ اجیہے دی وڈیائی بندیاں ولّوں نئیں پر خُدا ولّوں اے۔
Punjabi Standard Bible (Punjabi Standard Bible) 2023
ਪਰ ਯਹੂਦੀ ਉਹ ਹੈ ਜਿਹੜਾ ਅੰਦਰੋਂ ਯਹੂਦੀ ਹੈ ਅਤੇ ਸੁੰਨਤ ਉਹ ਹੈ ਜਿਹੜੀ ਲਿਖਤ ਦੁਆਰਾ ਨਹੀਂ ਸਗੋਂ ਆਤਮਾ ਦੁਆਰਾ ਮਨ ਦੀ ਹੁੰਦੀ ਹੈ, ਜਿਸ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਪਰ ਪਰਮੇਸ਼ਰ ਵੱਲੋਂ ਹੁੰਦੀ ਹੈ।