Romans 3:13 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਲੋਕਾਂ ਦੇ ਮੂੰਹ ਖੁੱਲੀ ਹੋਈ ਕਬਰ ਵਾਂਗ ਹਨ। ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” “ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਦਾ ਗਲ੍ਹ ਖੁੱਲ੍ਹੀ ਕਬਰ ਹੈ, ਉਹਨਾਂ ਦੀਆਂ ਜੀਭਾਂ ਵਿੱਚ ਕਪਟ ਹੈ, ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਸੱਪ ਦਾ ਜ਼ਹਿਰ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਉਹਨਾਂ ਦੇ ਗਲੇ ਖੁੱਲ੍ਹੇ ਕਬਰ ਹਨ; ਉਹਨਾਂ ਦੀ ਜੀਭ ਝੂਠ ਨਾਲ ਭਰੀ ਹੈ।” “ਸੱਪ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਵਿੱਚੋਂ ਨਿਕਲਦਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ, ਓਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ ਛਲ ਕੀਤਾ ਹੈ, ਓਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ
Punjabi ERV
“ਲੋਕਾਂ ਦੇ ਮੂੰਹ ਖੁਲ੍ਲੀ ਹੋਈ ਕਬਰ ਵਾਂਗ ਹਨ। ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” ਜ਼ਬੂਰ 5: 9 “ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ” ਜ਼ਬੂਰ 140: 3
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹਨਾਂ ਦਾ ਸੰਘ ਖੁੱਲੀ ਹੋਈ ਕਬਰ ਹੈ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ-ਛਲ ਕੀਤਾ ਹੈ ਅਤੇ, ਉਹਨਾਂ ਦੇ ਬੁੱਲ੍ਹਾਂ ਵਿੱਚ ਜ਼ਹਿਰੀਲੇ ਸੱਪਾਂ ਦਾ ਜ਼ਹਿਰ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہناں دا سَنگھ کُھلی قبر اے۔ اوہناں اپنی زبانوں فریب دِتّا اے۔ اوہناں دے مُنھاں وِچ سپّاں دا زہر اے۔
Punjabi Standard Bible (Punjabi Standard Bible) 2023
ਉਨ੍ਹਾਂ ਦਾ ਸੰਘ ਖੁੱਲ੍ਹੀ ਹੋਈ ਕਬਰ ਹੈ, ਉਹ ਆਪਣੀਆਂ ਜੀਭਾਂ ਨਾਲ ਛਲ ਕਰਦੇ ਹਨ ਅਤੇ ਉਨ੍ਹਾਂ ਦੇ ਬੁੱਲ੍ਹਾਂ ਹੇਠ ਸੱਪਾਂ ਦਾ ਜ਼ਹਿਰ ਹੈ।