Romans 3:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਕੀ ਸਾਡੇ ਕੋਲ ਆਪਣੇ-ਆਪ ਬਾਰੇ ਸ਼ੇਖੀ ਮਾਰਨ ਦੀ ਕੋਈ ਵਜਹ ਹੈ? ਨਹੀਂ। ਇਹ ਕੀ ਹੈ ਜੋ ਸ੍ਵੈ-ਪ੍ਰਸੰਸਾ ਨੂੰ ਰੋਕਦਾ ਹੈ? ਇਹ ਵਿਸ਼ਵਾਸ ਦਾ ਰਸਤਾ ਹੈ ਜੋ ਰੋਕਦਾ ਹੈ ਨਾ ਕਿ ਸ਼ਰ੍ਹਾ ਦਾ ਪਿੱਛਾ ਕਰਨ ਦਾ ਰਸਤਾ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਅਸੀਂ ਕਿਸ ਉੱਤੇ ਘਮੰਡ ਕਰ ਸਕਦੇ ਹਾਂ? ਕਿਸੇ ਉੱਤੇ ਵੀ ਨਹੀਂ! ਕਿਉਂਕਿ ਵਿਵਸਥਾ ਦੇ ਅਨੁਸਾਰ ਕੰਮ ਕਰਨ ਦੇ ਕਾਰਨ ਨਹੀਂ, ਸਗੋਂ ਵਿਸ਼ਵਾਸ ਕਰਨ ਦੇ ਕਾਰਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਕੀ ਫਿਰ ਅਸੀਂ ਕਿਸੇ ਤੇ ਘਮੰਡ ਕਰ ਸਕਦੇ ਹਾਂ? ਕਿਸੇ ਤੇ ਵੀ ਨਹੀਂ। ਬਿਵਸਥਾ ਦੇ ਅਨੁਸਾਰ ਕਰਮ ਜ਼ਰੂਰੀ ਹੈ? ਨਹੀਂ, ਸਗੋਂ ਬਿਵਸਥਾ ਤਾਂ ਵਿਸ਼ਵਾਸ ਦੀ ਮੰਗ ਕਰਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਹੁਣ ਘਮੰਡ ਕਿੱਥੇॽ ਉਹ ਤਾਂ ਰਹਿ ਗਿਆ। ਕਿਹੋ ਜਿਹੀ ਬਿਧੀ ਨਾਲॽ ਭਲਾ, ਕਰਮਾਂ ਦੀ ॽ ਨਹੀਂ। ਸਗੋਂ ਨਿਹਚਾ ਦੀ ਬਿਧੀ ਨਾਲ
Punjabi ERV
ਤਾਂ ਕੀ ਸਾਡੇ ਕੋਲ ਆਪਣੇ-ਆਪ ਬਾਰੇ ਸ਼ੇਖੀ ਮਾਰਨ ਦੀ ਕੋਈ ਵਜਹ ਹੈ? ਨਹੀਂ। ਇਹ ਕੀ ਹੈ ਜੋ ਸ੍ਵੈ-ਪ੍ਰਸੰਸਾ ਨੂੰ ਰੋਕਦਾ ਹੈ? ਇਹ ਵਿਸ਼ਵਾਸ ਦਾ ਰਸਤਾ ਹੈ ਜੋ ਰੋਕਦਾ ਹੈ ਨਾ ਕਿ ਸ਼ਰ੍ਹਾ ਦਾ ਪਿਛਾ ਕਰਨ ਦਾ ਰਸਤਾ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਹੁਣ ਘਮੰਡ ਕਿੱਥੇ ਗਿਆ? ਉਹ ਤਾਂ ਰਹਿ ਗਿਆ। ਕਿਸ ਤਰ੍ਹਾਂ ਦੀ ਬਿਧੀ ਨਾਲ? ਭਲਾ, ਕਰਮਾਂ ਦੀ? ਨਹੀਂ! ਸਗੋਂ ਵਿਸ਼ਵਾਸ ਦੀ ਬਿਧੀ ਨਾਲ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر ہُن فخر کِتّھے رہیا۔ اوہدا تھاں ای نا رہیا کیہڑی شریعت نال؟ عملاں دی شریعت نال؟ نئیں سگوں اِیمان دی شریعت نال۔
Punjabi Standard Bible (Punjabi Standard Bible) 2023
ਤਾਂ ਫਿਰ ਘਮੰਡ ਕਿੱਥੇ ਰਿਹਾ? ਇਸ ਦੀ ਕੋਈ ਥਾਂ ਹੀ ਨਹੀਂ। ਕਿਹੜੀ ਬਿਵਸਥਾ ਦੇ ਅਨੁਸਾਰ? ਕੰਮਾਂ ਦੀ? ਨਹੀਂ, ਸਗੋਂ ਵਿਸ਼ਵਾਸ ਦੀ ਬਿਵਸਥਾ ਦੇ ਅਨੁਸਾਰ।