Romans 3:30 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਉਹ ਗੈਰ-ਯਹੂਦੀਆਂ ਨੂੰ ਵੀ ਉਨ੍ਹਾਂ ਦੀ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਪਰਮੇਸ਼ਰ ਇੱਕੋ ਹਨ । ਇਸ ਲਈ ਉਹ ਯਹੂਦੀਆਂ ਨੂੰ ਉਹਨਾਂ ਦੇ ਵਿਸ਼ਵਾਸ ਦੇ ਆਧਾਰ ਉੱਤੇ ਨੇਕ ਠਹਿਰਾਉਣਗੇ ਅਤੇ ਪਰਾਈਆਂ ਕੌਮਾਂ ਨੂੰ ਵੀ ਉਹਨਾਂ ਦੇ ਵਿਸ਼ਵਾਸ ਦੇ ਕਾਰਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਿਰਫ ਇੱਕ ਹੀ ਪਰਮੇਸ਼ਵਰ ਹੈ, ਜੋ ਸੁੰਨਤ ਵਾਲਿਆਂ ਨੂੰ ਵੀ ਨਿਹਚਾ ਦੁਆਰਾ ਧਰਮੀ ਠਹਿਰਾਵੇਗਾ ਅਤੇ ਅਸੁੰਨਤ ਕੀਤੇ ਹੋਏ ਨੂੰ ਵੀ ਉਸੇ ਨਿਹਚਾ ਦੁਆਰਾ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਨਿਹਚਾ ਤੋਂ ਅਤੇ ਅਸੁੰਨਤੀਆਂ ਨੂੰ ਨਿਹਚਾ ਹੀ ਦੇ ਕਾਰਨ ਧਰਮੀ ਠਹਿਰਾਵੇਗਾ
Punjabi ERV
ਉਹ ਯਹੂਦੀਆਂ ਨੂੰ ਉਨ੍ਹਾਂ ਦੀ ਆਸਥਾ ਰਹੀਂ ਧਰਮੀ ਬਣਾਵੇਗਾ। ਉਹ ਗੈਰ-ਯਹੂਦੀਆਂ ਨੂੰ ਵੀ ਉਨ੍ਹਾਂ ਦੀ ਆਸਥਾ ਰਾਹੀਂ ਧਰਮੀ ਬਣਾਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਵਿਸ਼ਵਾਸ ਤੋਂ ਅਤੇ ਅਸੁੰਨਤੀਆਂ ਨੂੰ ਵੀ ਵਿਸ਼ਵਾਸ ਹੀ ਦੇ ਕਾਰਨ ਧਰਮੀ ਠਹਿਰਾਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اِکّو خُدا اے جیہڑا سُنتی بہن والیاں نُوں اِیمان نال تے نا بہن والیاں نُوں وی اِیمان دی راہِیں راستباز ٹھہراوے گا۔
Punjabi Standard Bible (Punjabi Standard Bible) 2023
ਕਿਉਂਕਿ ਇੱਕੋ ਪਰਮੇਸ਼ਰ ਹੈ ਜਿਹੜਾ ਸੁੰਨਤੀ ਅਤੇ ਅਸੁੰਨਤੀ ਦੋਹਾਂ ਨੂੰ ਵਿਸ਼ਵਾਸ ਤੋਂ ਹੀ ਧਰਮੀ ਠਹਿਰਾਵੇਗਾ।