Romans 3:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਨਹੀਂ। ਪਰਮੇਸ਼ੁਰ ਹਮੇਸ਼ਾ ਸੱਚਾ ਰਹੇਗਾ ਭਾਵੇਂ ਸਾਰੇ ਝੂਠੇ ਹਨ। ਜਿਵੇਂ ਕਿ ਪੋਥੀਆਂ ਵਿੱਚ ਕਿਹਾ ਗਿਆ ਹੈ: “ਤੁਸੀਂ ਆਪਣੇ ਬੋਲਾਂ ਵਿੱਚ ਧਰਮੀ ਸਾਬਿਤ ਕੀਤੇ ਜਾਵੋਂਗੇ ਅਤੇ ਆਪਣੇ ਨਿਆਂ ਦੇ ਸਮੇਂ ਜਿੱਤੋਂਗੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ! ਭਾਵੇਂ ਸਾਰੇ ਮਨੁੱਖ ਝੂਠੇ ਹੋ ਜਾਣ ਪਰ ਪਰਮੇਸ਼ਰ ਹਮੇਸ਼ਾ ਸੱਚੇ ਹੀ ਰਹਿਣਗੇ । ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ: “ਜਦੋਂ ਤੂੰ ਬੋਲੇਂ ਤਾਂ ਸੱਚਾ ਸਿੱਧ ਹੋਵੇ; ਜਦੋਂ ਤੇਰਾ ਨਿਆਂ ਹੋਵੇ ਤਾਂ ਤੇਰੀ ਜਿੱਤ ਹੋਵੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਿਲਕੁਲ ਨਹੀਂ! ਪਰਮੇਸ਼ਵਰ ਸੱਚੇ ਹੋਣ, ਅਤੇ ਹਰ ਇਨਸਾਨ ਝੂਠਾ ਹੋਵੇ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਗਿਆ ਹੈ: “ਤਾਂ ਜੋ ਤੁਸੀਂ ਬੋਲਣ ਵੇਲੇ ਸਹੀ ਸਿੱਧ ਹੋ ਸਕੋ ਅਤੇ ਜਦੋਂ ਤੁਸੀਂ ਨਿਆਂ ਕਰੋ ਤਾਂ ਜਿੱਤ ਪ੍ਰਾਪਤ ਕਰੋ।”
Punjabi Bible 2016 - ਪਵਿੱਤਰ ਬਾਈਬਲ O.V.
ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ । ਜਿਵੇਂ ਲਿਖਿਆ ਹੋਇਆ ਹੈ — ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇਂ ਅਤੇ ਆਪਣੇ ਨਿਆਉਂ ਵਿੱਚ ਜਿੱਤ ਜਾਵੇਂ।।
Punjabi ERV
ਨਹੀਂ। ਪਰਮੇਸ਼ੁਰ ਹਮੇਸ਼ਾ ਸੱਚਾ ਰਹੇਗਾ ਭਾਵੇਂ ਸਾਰੇ ਝੂਠੇ ਹਨ। ਜਿਵੇਂ ਕਿ ਪੋਥੀਆਂ ਵਿੱਚ ਕਿਹਾ ਗਿਆ ਹੈ: “ਤੁਸੀਂ ਆਪਣੇ ਬੋਲਾਂ ਵਿੱਚ ਧਰਮੀ ਸਾਬਿਤ ਕੀਤੇ ਜਾਵੋਂਗੇ ਅਤੇ ਆਪਣੇ ਨਿਆਂ ਦੇ ਸਮੇਂ ਜਿੱਤੋਂਗੇ।”ਜ਼ਬੂਰ 51:4
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کدی نئیں سگوں خُدا سَچّا ٹھہرے۔ بھانویں سارے بندے جُھوٹھے ہون جیویں لِکھیا اے۔ پئی تُوں اپنیاں گلّاں وِچ سَچّا ٹھہریں۔ تے عدالت وِچ جِت جاویں۔
Punjabi Standard Bible (Punjabi Standard Bible) 2023
ਕਦੇ ਨਹੀਂ; ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ, ਜਿਵੇਂ ਲਿਖਿਆ ਹੈ: ਤਾਂਕਿ ਤੂੰ ਆਪਣੀਆਂ ਗੱਲਾਂ ਵਿੱਚ ਧਰਮੀ ਠਹਿਰੇਂ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।