Romans 3:5 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਜੇਕਰ ਸਾਡੀ ਦੁਸ਼ਟਤਾ ਪਰਮੇਸ਼ੁਰ ਦੀ ਚੰਗਿਆਈ ਨੂੰ ਵੱਧੇਰੇ ਸੱਪਸ਼ਟ ਤੌਰ ਤੇ ਵਿਖਾਉਂਦੀ ਹੈ, ਤਾਂ ਸਾਨੂੰ ਕੀ ਆਖਣਾ ਚਾਹੀਦਾ ਹੈ? ਤਾਂ ਕੀ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਪਰਮੇਸ਼ੁਰ ਸਾਨੂੰ ਸਜ਼ਾ ਦਿੰਦਾ ਹੈ ਤਾਂ ਉਹ ਨਿਆਂਹੀਣ ਹੈ? (ਲੋਕ ਇੰਝ ਆਖ ਸੱਕਦੇ ਹਨ।)
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੇਕਰ ਸਾਡੀ ਬੁਰਾਈ ਪਰਮੇਸ਼ਰ ਦੀ ਭਲਾਈ ਨੂੰ ਪ੍ਰਗਟ ਕਰਦੀ ਹੈ ਤਾਂ ਅਸੀਂ ਕੀ ਕਹੀਏ? ਇਹ, ਕਿ ਜਦੋਂ ਪਰਮੇਸ਼ਰ ਸਾਨੂੰ ਸਜ਼ਾ ਦਿੰਦੇ ਹਨ ਤਦ ਕੀ ਉਹ ਅਨਿਆਂ ਕਰਦੇ ਹਨ? (ਮੈਂ ਇੱਥੇ ਮਨੁੱਖੀ ਬੋਲੀ ਵਿੱਚ ਬੋਲ ਰਿਹਾ ਹਾਂ ।)
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜੇ ਸਾਡੀ ਬੁਰਾਈ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਪ੍ਰਗਟ ਕਰਦੀ, ਤਾਂ ਅਸੀਂ ਕੀ ਕਹਾਂਗੇ? ਕੀ ਪਰਮੇਸ਼ਵਰ ਸਾਡੇ ਉੱਤੇ ਆਪਣਾ ਕ੍ਰੋਧ ਲਿਆਉਣ ਵਿੱਚ ਅਧਰਮੀ ਹੈ (ਮੈਂ ਮਨੁੱਖੀ ਨਜ਼ਰੀਏ ਨਾਲ ਗੱਲ ਕਰ ਰਿਹਾ ਹਾਂ।)
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏॽ ਭਲਾ, ਪਰਮੇਸ਼ੁਰ ਅਨਿਆਈ ਹੈ ਜਿਹੜਾ ਕ੍ਰੋਧ ਪਾਉਂਦਾ ਹੈॽ (ਮੈਂ ਲੋਕਾਂ ਵਾਂਙੁ ਆਖਦਾ ਹਾਂ
Punjabi ERV
ਪਰ ਜੇਕਰ ਸਾਡੀ ਦੁਸ਼ਟਤਾ ਪਰਮੇਸ਼ੁਰ ਦੀ ਚੰਗਿਆਈ ਨੂੰ ਵਧੇਰੇ ਸਪਸ਼ਟ ਤੌਰ ਤੇ ਵਿਖਾਉਂਦੀ ਹੈ, ਤਾਂ ਸਾਨੂੰ ਕੀ ਆਖਣਾ ਚਾਹੀਦਾ ਹੈ? ਤਾਂ ਕੀ ਅਸੀਂ ਆਖ ਸਕਦੇ ਹਾਂ ਕਿ ਜਦੋਂ ਪਰਮੇਸ਼ੁਰ ਸਾਨੂੰ ਸਜ਼ਾ ਦਿੰਦਾ ਹੈ ਤਾਂ ਉਹ ਨਿਆਂਹੀਣ ਹੈ? ਲੋਕ ਇੰਝ ਆਖ ਸਕਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏ? ਭਲਾ, ਪਰਮੇਸ਼ੁਰ ਅਨਿਆਈਂ ਹੈ ਜੋ ਕ੍ਰੋਧ ਪਾਉਂਦਾ ਹੈ? (ਮੈਂ ਲੋਕਾਂ ਵਾਂਗੂੰ ਆਖਦਾ ਹਾਂ)
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جے ساڈی ناراستی خُدا دی راستبازی نُوں قیم کر دی اے۔ تے اسی کِیہ آکھیئے؟ خُدا ناراست اے۔ جیہڑا قَہر گھلدا اے؟ (مَیں اِنسان ہوندیاں گلّ کرنا آں۔)
Punjabi Standard Bible (Punjabi Standard Bible) 2023
ਸੋ ਜੇ ਸਾਡਾ ਕੁਧਰਮ ਪਰਮੇਸ਼ਰ ਦੀ ਧਾਰਮਿਕਤਾ ਨੂੰ ਪਰਗਟ ਕਰਦਾ ਹੈ ਤਾਂ ਅਸੀਂ ਕੀ ਕਹੀਏ? ਕੀ ਪਰਮੇਸ਼ਰ ਜਿਹੜਾ ਸਜ਼ਾ ਦਿੰਦਾ ਹੈ, ਅਧਰਮੀ ਹੈ? (ਮੈਂ ਇਹ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ।)