Romans 3:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੋਈ ਮਨੁੱਖ ਆਖ ਸੱਕਦਾ ਹੈ, “ਜਦੋਂ ਮੈਂ ਝੂਠ ਬੋਲਦਾ ਹਾਂ, ਪਰਮੇਸ਼ੁਰ ਨੂੰ ਮਹਿਮਾ ਮਿਲਦੀ ਹੈ, ਕਿਉਂਕਿ ਮੇਰਾ ਝੂਠ ਉਸ ਦੇ ਸੱਚ ਨੂੰ ਚਾਨਣੇ ਵਿੱਚ ਲਿਆਉਂਦਾ ਹੈ। ਤਾਂ ਫ਼ਿਰ ਮੈਂ ਪਾਪੀ ਕਿਉਂ ਕਹਾਉਂਦਾ ਹਾਂ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਜੇਕਰ ਮੇਰੇ ਝੂਠ ਦੁਆਰਾ ਪਰਮੇਸ਼ਰ ਦਾ ਸੱਚ ਪ੍ਰਗਟ ਹੁੰਦਾ ਹੈ ਅਤੇ ਉਹਨਾਂ ਦਾ ਆਦਰ ਵੱਧਦਾ ਹੈ ਤਾਂ ਮੈਨੂੰ ਪਾਪੀ ਸਮਝ ਕੇ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੋਈ ਸ਼ਾਇਦ ਬਹਿਸ ਕਰ ਸਕਦਾ ਹੈ, “ਜੇ ਮੇਰਾ ਝੂਠ ਪਰਮੇਸ਼ਵਰ ਦੀ ਸੱਚਾਈ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਉਹਨਾਂ ਦੀ ਮਹਿਮਾ ਨੂੰ ਵਧਾਉਂਦਾ ਹੈ, ਤਾਂ ਮੈਨੂੰ ਅਜੇ ਵੀ ਪਾਪੀ ਸਮਝ ਕੇ ਨਿੰਦਿਆ ਕਿਉਂ ਜਾਂਦਾ ਹੈ?”
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਪਰਮੇਸ਼ੁਰ ਦਾ ਸਤ ਮੇਰੇ ਕੁਸਤ ਕਰਕੇ ਉਹ ਦੀ ਵਡਿਆਈ ਵਾਫ਼ਰ ਕਰਦਾ ਹੈ ਤਾਂ ਕਾਹ ਨੂੰ ਮੈਂ ਅਜੇ ਤੀਕ ਪਾਪੀ ਵਾਂਙੁ ਦੋਸ਼ੀ ਠਹਿਰਾਇਆ ਜਾਂਦਾ ਹਾਂॽ
Punjabi ERV
ਕੋਈ ਮਨੁੱਖ ਆਖ ਸਕਦਾ ਹੈ, “ਜਦੋਂ ਮੈਂ ਝੂਠ ਬੋਲਦਾ ਹਾਂ, ਪਰਮੇਸ਼ੁਰ ਨੂੰ ਮਹਿਮਾ ਮਿਲਦੀ ਹੈ, ਕਿਉਂਕਿ ਮੇਰਾ ਝੂਠ ਉਸਦੇ ਸੱਚ ਨੂੰ ਚਾਨਣੇ ਵਿੱਚ ਲਿਆਉਂਦਾ ਹੈ। ਤਾਂ ਫ਼ਿਰ ਮੈਂ ਪਾਪੀ ਕਿਉਂ ਕਹਾਉਂਦਾ ਹਾਂ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਮੇਰੇ ਝੂਠ ਕਰਕੇ ਪਰਮੇਸ਼ੁਰ ਦੇ ਸੱਚ ਦੀ ਵਡਿਆਈ ਬਹੁਤੀ ਪਰਗਟ ਹੋਈ, ਤਾਂ ਫਿਰ ਕਿਉਂ ਮੈਂ ਅਜੇ ਤੱਕ ਪਾਪੀਆਂ ਵਾਂਗੂੰ ਦੋਸ਼ੀ ਠਹਿਰਾਇਆ ਜਾਂਦਾ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جے میرے جُھوٹھ دے سببّوں خُدا دی سچیائی اوہدی وڈیائی لئی وَدھی۔ تے مَیں کاہِنُوں گُناہی ہویا۔
Punjabi Standard Bible (Punjabi Standard Bible) 2023
ਪਰ ਜੇ ਮੇਰੇ ਝੂਠ ਦੇ ਕਾਰਨ ਪਰਮੇਸ਼ਰ ਦੀ ਸਚਾਈ ਉਸ ਦੀ ਮਹਿਮਾ ਦੇ ਲਈ ਹੋਰ ਵੀ ਵਧੀਕ ਪਰਗਟ ਹੋਈ ਤਾਂ ਫਿਰ ਮੈਨੂੰ ਇੱਕ ਪਾਪੀ ਵਾਂਗ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ?