Romans 3:8 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਅਜਿਹਾ ਆਖਣਾ ਹੋਵੇਗਾ, “ਅਸੀਂ ਦੁਸ਼ਟਤਾ ਕਰੀਏ, ਤਾਂ ਜੋ ਚੰਗਿਆਈ ਆਵੇ।” ਕੁਝ ਲੋਕ ਸਾਨੂੰ ਇਹ ਆਖਕੇ ਨਿੰਦਦੇ ਹਨ ਕਿ ਅਸੀਂ ਅਜਿਹੇ ਉਪਦੇਸ਼ ਦਿੰਦੇ ਹਾਂ। ਜੋ ਉਹ ਸਾਡੇ ਬਾਰੇ ਆਖ ਰਹੇ ਹਨ ਝੂਠ ਹੈ, ਅਤੇ ਉਹ ਪਰੇਮਸ਼ੁਰ ਦੀ ਸਜ਼ਾ ਦੇ ਅਧਿਕਾਰੀ ਹੁੰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਅਸੀਂ ਬੁਰਾਈ ਕਿਉਂ ਨਾ ਕਰੀਏ ਕਿ ਭਲਾਈ ਪੈਦਾ ਹੋਵੇ? ਕੁਝ ਲੋਕ ਸਾਡੀ ਨਿੰਦਾ ਕਰਦੇ ਹੋਏ ਇਹ ਹੀ ਦੋਸ਼ ਸਾਡੇ ਉੱਤੇ ਲਾਉਂਦੇ ਹਨ । ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਕੁਝ ਲੋਕ ਇਹ ਕਹਿੰਦੇ ਹੋਏ ਵੀ ਸਾਡੀ ਨਿੰਦਿਆ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਜਿੰਨਾ ਅਸੀਂ ਪਾਪ ਕਰਦੇ ਹਾਂ ਉੱਨਾ ਹੀ ਚੰਗਾ!” ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹਨਾਂ ਦੇ ਲਈ ਸਜ਼ਾ ਹੀ ਠੀਕ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਊਜ ਲਾਈ ਜਾਂਦੀ ਹੈ ਅਰ ਜਿਵੇਂ ਕਈ ਆਖਦੇ ਹਨ ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਭਈ ਇਸ ਤੋਂ ਭਲਿਆਈ ਨਿੱਕਲੇ। ਸੋ ਇਹੋ ਜਿਹਿਆਂ ਉੱਤੇ ਦੰਡ ਦੀ ਆਗਿਆ ਜਥਾਰਥ ਹੈ।।
Punjabi ERV
ਇਹ ਅਜਿਹਾ ਆਖਣਾ ਹੋਵੇਗਾ, “ਅਸੀਂ ਦੁਸ਼ਟਤਾ ਕਰੀਏ, ਤਾਂ ਜੋ ਚੰਗਿਆਈਆਵੇ।” ਕੁਝ ਲੋਕ ਸਾਨੂੰ ਇਹ ਆਖਕੇ ਨਿੰਦਦੇ ਹਨ ਕਿ ਅਸੀਂ ਅਜਿਹੇ ਉਪਦੇਸ਼ ਦਿੰਦੇ ਹਾਂ। ਜੋ ਉਹ ਸਾਡੇ ਬਾਰੇ ਆਖ ਰਹੇ ਹਨ ਝੂਠ ਹੈ, ਅਤੇ ਉਹ ਪਰੇਮਸ਼ੁਰ ਦੀ ਸਜ਼ਾ ਦੇ ਅਧਿਕਾਰੀ ਹੁੰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਇਹ ਦੋਸ਼ ਲਾਇਆ ਵੀ ਜਾਂਦਾ ਹੈ, ਅਤੇ ਜਿਵੇਂ ਕਈ ਆਖਦੇ ਹਨ, ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਤਾਂ ਜੋ ਇਸ ਤੋਂ ਭਲਿਆਈ ਨਿੱਕਲੇ। ਸੋ ਏਹੋ ਜਿਹਿਆਂ ਉੱਤੇ ਸਜ਼ਾ ਦਾ ਹੁਕਮ ਪੱਕਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اسی بُریائی کیوں نا کریئے پئی بھلیائی نِکلے؟ جیویں ساڈے اُتّے تُہمت لاندے نیں کئیاں وِچ افواہ اے۔ پئی اسی ایسے طرح آکھنے آں۔ ایہو جِہیاں اُتّے سزا دا حُکم ٹھیک اے۔
Punjabi Standard Bible (Punjabi Standard Bible) 2023
ਅਤੇ ਜਿਵੇਂ ਕਿ ਕੁਝ ਲੋਕ ਇਹ ਕਹਿ ਕੇ ਸਾਡੀ ਨਿੰਦਾ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਅਸੀਂ ਬੁਰਾਈ ਕਰੀਏ ਤਾਂਕਿ ਭਲਾਈ ਨਿੱਕਲੇ?” ਅਜਿਹੇ ਲੋਕ ਸਜ਼ਾ ਦੇ ਹੀ ਹੱਕਦਾਰ ਹਨ।