Romans 3:9 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਦਾ ਅਰਥ ਕੀ ਹੋਇਆ? ਕੀ ਅਸੀਂ ਯਹੂਦੀ ਪਰਾਈਆਂ ਕੌਮਾਂ ਨਾਲੋਂ ਚੰਗੇ ਹਾਂ? ਨਹੀਂ, ਬਿਲਕੁਲ ਨਹੀਂ! ਮੈਂ ਪਹਿਲਾਂ ਹੀ ਸਾਰਿਆਂ ਉੱਤੇ ਭਾਵ ਯਹੂਦੀਆਂ ਅਤੇ ਪਰਾਈਆਂ ਕੌਮਾਂ ਉੱਤੇ ਦੋਸ਼ ਲਾ ਚੁੱਕਾ ਹਾਂ ਕਿ ਸਭ ਦੇ ਸਭ ਪਾਪ ਦੇ ਬੰਧਨ ਵਿੱਚ ਜਕੜੇ ਹੋਏ ਹਨ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਦਾ ਅਰਥ ਕੀ ਹੋਇਆ ਫਿਰ? ਕੀ ਅਸੀਂ ਯਹੂਦੀ ਦੂਜਿਆਂ ਨਾਲੋਂ ਚੰਗੇ ਹਾਂ? ਨਹੀਂ ਬਿਲਕੁਲ ਵੀ ਨਹੀਂ! ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਸਾਰੇ ਲੋਕ, ਚਾਹੇ ਯਹੂਦੀ ਹੋਣ ਜਾਂ ਗ਼ੈਰ-ਯਹੂਦੀ, ਸਭ ਪਾਪ ਦੇ ਅਧੀਨ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਫੇਰ ਕੀॽ ਭਲਾ, ਅਸੀਂ ਓਹਨਾਂ ਨਾਲੋਂ ਚੰਗੇ ਹਾਂॽ ਰਤਾ ਭੀ ਨਹੀਂ! ਕਿਉਂ ਜੋ ਅਸੀਂ ਤਾਂ ਅੱਗੇ ਆਖ ਬੈਠੇ ਹਾਂ ਸੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ
Punjabi ERV
ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਫੇਰ ਕੀ? ਭਲਾ, ਅਸੀਂ ਉਹਨਾਂ ਨਾਲੋਂ ਚੰਗੇ ਹਾਂ? ਕਦੇ ਵੀ ਨਹੀਂ! ਕਿਉਂ ਜੋ ਅਸੀਂ ਤਾਂ ਪਹਿਲਾਂ ਹੀ ਕਹਿ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر کِیہ ہویا اسی اوہناں نالوں چنگے آں؟ کَدے وی نئیں کیوں جو اسی آکھ بَیٹھے آں۔ پئی یہُودی تے یُونانی ساریاں دے سارے گُناہ دے ہیٹھ نیں۔
Punjabi Standard Bible (Punjabi Standard Bible) 2023
ਤਾਂ ਕੀ? ਕੀ ਅਸੀਂ ਉਨ੍ਹਾਂ ਨਾਲੋਂ ਚੰਗੇ ਹਾਂ? ਬਿਲਕੁਲ ਨਹੀਂ; ਕਿਉਂਕਿ ਅਸੀਂ ਯਹੂਦੀਆਂ ਅਤੇ ਯੂਨਾਨੀਆਂ ਦੋਹਾਂ ਉੱਤੇ ਪਹਿਲਾਂ ਹੀ ਇਹ ਦੋਸ਼ ਲਾ ਚੁੱਕੇ ਹਾਂ ਕਿ ਉਹ ਸਾਰੇ ਪਾਪ ਦੇ ਅਧੀਨ ਹਨ।