Romans 4:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਇਹ ਕਦ ਵਾਪਰਿਆ? ਕੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਹੋਣ ਤੋਂ ਪਹਿਲਾਂ ਕਬੂਲਿਆ ਜਾਂ ਉਸਦੀ ਸੁੰਨਤ ਹੋਣ ਤੋਂ ਬਾਅਦ? ਪਰਮੇਸ਼ੁਰ ਨੇ ਉਸ ਨੂੰ ਉਸਦੀ ਸੁੰਨਤ ਹੋਣ ਤੋਂ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਉਹ ਕਿਸ ਹਾਲਤ ਵਿੱਚ ਨੇਕ ਠਹਿਰਾਇਆ ਗਿਆ? ਸੁੰਨਤ ਦੀ ਹਾਲਤ ਵਿੱਚ ਜਾਂ ਸੁੰਨਤ ਹੋਣ ਤੋਂ ਪਹਿਲੀ ਹਾਲਤ ਵਿੱਚ? ਨਹੀਂ, ਸੁੰਨਤ ਦੀ ਹਾਲਤ ਵਿੱਚ ਨਹੀਂ, ਸਗੋਂ ਸੁੰਨਤ ਤੋਂ ਪਹਿਲੀ ਹਾਲਤ ਵਿੱਚ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਇਹ ਕਿਵੇਂ ਹੋ ਸਕਦਾ ਕਿ ਅਬਰਾਹਾਮ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਧਰਮੀ ਠਹਿਰਿਆ ਗਿਆ ਸੀ ਜਾਂ ਬਾਅਦ ਵਿੱਚ? ਪਰ ਇਹ ਗੱਲ ਸਾਫ਼ ਹੈ ਕਿ ਪਰਮੇਸ਼ਵਰ ਨੇ ਅਬਰਾਹਾਮ ਨੂੰ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਸਵੀਕਾਰ ਲਿਆ ਸੀ!
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਕਿਹੜੇ ਹਾਲ ਵਿੱਚ ਗਿਣੀ ਗਈ ਸੀॽ ਜਦੋਂ ਸੁੰਨਤੀ ਸੀ ਅਥਵਾ ਅਸੁੰਨਤੀ ਸੀॽ ਸੁੰਨਤ ਦੇ ਹਾਲ ਵਿੱਚ ਨਹੀਂ ਸਗੋਂ ਅਸੁੰਨਤ ਦੇ ਹਾਲ ਵਿੱਚ
Punjabi ERV
ਪਰ ਇਹ ਕਦ ਵਾਪਰਿਆ? ਕੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਹੋਣ ਤੋਂ ਪਹਿਲਾਂ ਕਬੂਲਿਆ ਜਾਂ ਉਸਦੀ ਸੁੰਨਤ ਹੋਣ ਤੋਂ ਬਾਅਦ? ਪਰਮੇਸ਼ੁਰ ਨੇ ਉਸਨੂੰ ਉਸਦੀ ਸੁੰਨਤ ਹੋਣ ਤੋਂ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਕਿਸ ਹਾਲ ਵਿੱਚ ਗਿਣਿਆ ਗਿਆ ਸੀ? ਜਦੋਂ ਸੁੰਨਤੀ ਸੀ ਜਾਂ ਅਸੁੰਨਤੀ ਸੀ? ਸੁੰਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁੰਨਤ ਦੇ ਹਾਲ ਵਿੱਚ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر اوہ کِس حال وِچ گِنیا گیا۔ جدوں اوہ سُنتی بَیٹھا ہویا سی۔ یا اجے نئیں سی بَیٹھا؟ سُنت وِچ نئیں سگوں نا سُنت وِچ۔
Punjabi Standard Bible (Punjabi Standard Bible) 2023
ਇਹ ਕਿਸ ਤਰ੍ਹਾਂ ਗਿਣਿਆ ਗਿਆ? ਸੁੰਨਤੀ ਹੁੰਦਿਆਂ ਜਾਂ ਅਸੁੰਨਤੀ ਹੁੰਦਿਆਂ? ਸੁੰਨਤੀ ਹੁੰਦਿਆਂ ਤਾਂ ਨਹੀਂ, ਸਗੋਂ ਅਸੁੰਨਤੀ ਹੁੰਦਿਆਂ।