Romans 4:11 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਨਿਸ਼ਾਨੀ ਦੇ ਤੌਰ ਤੇ ਬਾਅਦ ਵਿੱਚ ਸੁੰਨਤ ਕਰਾਈ ਕਿ ਪਰੇਮਸ਼ੁਰ ਨੇ ਉਸ ਨੂੰ ਕਬੂਲਿਆ ਹੈ। ਉਸਦੀ ਸੁੰਨਤ ਇੱਕ ਸਬੂਤ ਸੀ ਕਿ ਉਹ ਸੁੰਨਤ ਹੋਣ ਤੋਂ ਪਹਿਲਾਂ ਹੀ ਧਰਮੀ ਸੀ। ਤਾਂ ਅਬਰਾਹਾਮ ਸਾਰਿਆਂ ਲੋਕਾਂ ਦਾ ਪਿਤਾ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਪਰ ਵਿਸ਼ਵਾਸ ਰੱਖਦੇ ਹਨ। ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਧਰਮੀ ਲੋਕਾਂ ਵਜੋਂ ਕਬੂਲਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸੁੰਨਤ ਦੀ ਰੀਤ ਤਾਂ ਉਸ ਨੂੰ ਚਿੰਨ੍ਹ ਦੇ ਤੌਰ ਤੇ ਬਾਅਦ ਵਿੱਚ ਮਿਲੀ ਜੋ ਉਸ ਦੇ ਵਿਸ਼ਵਾਸ ਦੁਆਰਾ ਸੁੰਨਤ ਤੋਂ ਬਿਨਾਂ ਨੇਕ ਠਹਿਰਾਏ ਜਾਣ ਉੱਤੇ ਮੋਹਰ ਸੀ । ਇਹ ਇਸ ਲਈ ਕਿ ਅਬਰਾਹਾਮ ਉਹਨਾਂ ਸਾਰਿਆਂ ਦਾ ਪੁਰਖਾ ਠਹਿਰ ਸਕੇ, ਜਿਹੜੇ ਸੁੰਨਤ ਤੋਂ ਬਿਨਾਂ ਵੀ ਵਿਸ਼ਵਾਸ ਰੱਖਦੇ ਹਨ ਅਤੇ ਨੇਕ ਠਹਿਰਾਏ ਜਾਂਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਅਬਰਾਹਾਮ ਦੀ ਸੁੰਨਤ ਇੱਕ ਨਿਸ਼ਾਨੀ ਸੀ ਅਤੇ ਧਾਰਮਿਕਤਾ ਦੀ ਮੋਹਰ ਵਜੋਂ ਹੋਈ, ਕਿ ਅਬਰਾਹਾਮ ਪਹਿਲਾਂ ਹੀ ਨਿਹਚਾ ਕਰਦਾ ਸੀ ਇਸ ਲਈ ਅਬਰਾਹਾਮ ਉਹਨਾਂ ਲੋਕਾਂ ਦਾ ਆਤਮਿਕ ਪਿਤਾ ਹੈ ਜਿਨ੍ਹਾਂ ਦਾ ਵਿਸ਼ਵਾਸ ਪਰਮੇਸ਼ਵਰ ਉੱਤੇ ਹੈ ਪਰ ਸੁੰਨਤ ਨਹੀਂ ਕੀਤੀ ਗਈ ਤਾਂ ਜੋ ਉਹ ਉਹਨਾਂ ਨੂੰ ਧਰਮੀ ਠਹਿਰਾ ਸਕਣ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਭਈ ਇਹ ਉਹ ਧਰਮ ਦੀ ਮੋਹਰ ਹੋਵੇ ਜਿਹੜਾ ਅਸੁੰਨਤ ਦੇ ਹਾਲ ਵਿੱਚ ਉਹ ਦੀ ਨਿਹਚਾ ਤੋਂ ਹੋਇਆ ਸੀ ਤਾਂ ਜੋ ਉਨ੍ਹਾਂ ਸਭਨਾਂ ਦਾ ਪਿਤਾ ਹੋਵੇ ਜਿਹੜੇ ਨਿਹਚਾ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਨ੍ਹਾਂ ਦੇ ਲੇਖੇ ਵਿੱਚ ਧਰਮ ਗਿਣਿਆ ਜਾਵੇ
Punjabi ERV
ਉਸਨੇ ਨਿਸ਼ਾਨੀ ਦੇ ਤੌਰ ਤੇ ਬਾਅਦ ਵਿੱਚ ਸੁੰਨਤ ਕਰਾਈ ਕਿ ਪਰੇਮਸ਼ੁਰ ਨੇ ਉਸਨੂੰ ਕਬੂਲਿਆ ਹੈ। ਉਸਦੀ ਸੁੰਨਤ ਇੱਕ ਸਬੂਤ ਸੀ ਕਿ ਉਹ ਸੁੰਨਤ ਹੋਣ ਤੋਂ ਪਹਿਲਾਂ ਹੀ ਧਰਮੀ ਸੀ। ਤਾਂ ਅਬਰਾਹਾਮ ਸਾਰਿਆਂ ਲੋਕਾਂ ਦਾ ਪਿਤਾ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਪਰ ਵਿਸ਼ਵਾਸ ਰਖਦੇ ਹਨ। ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਧਰਮੀ ਲੋਕਾਂ ਵਜੋਂ ਕਬੂਲਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਕਿ ਇਹ ਉਸ ਧਾਰਮਿਕਤਾ ਦੀ ਮੋਹਰ ਹੋਵੇ ਜਿਹੜੀ ਅਸੁੰਨਤ ਦੇ ਹਾਲ ਵਿੱਚ ਉਹ ਦੇ ਵਿਸ਼ਵਾਸ ਤੋਂ ਹੋਈ ਸੀ, ਤਾਂ ਜੋ ਉਨ੍ਹਾਂ ਸਾਰਿਆਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਹਨਾਂ ਲਈ ਧਾਰਮਿਕਤਾ ਗਿਣੀ ਜਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہنوں سُنتی بہن دا نِشان مِلیا۔ پئی اوس اِیمان دی راستبازی دی مُہر ہوئے۔ جیہڑا اوہ ناسُنتی دے حال وِچ لیایا۔ تاں جو اوہ سبھناں دا پئیو ہوئے۔ جیہڑے نا سُنت ہوندیاں اِیمان لیاؤندے نیں پئی اوہناں لئی راستبازی گِنی جاوے۔
Punjabi Standard Bible (Punjabi Standard Bible) 2023
ਉਸ ਨੇ ਅਸੁੰਨਤੀ ਹੁੰਦਿਆਂ ਸੁੰਨਤ ਦਾ ਚਿੰਨ੍ਹ ਵਿਸ਼ਵਾਸ ਦੀ ਧਾਰਮਿਕਤਾ ਦੀ ਮੋਹਰ ਦੇ ਰੂਪ ਵਿੱਚ ਪ੍ਰਾਪਤ ਕੀਤਾ ਤਾਂਕਿ ਉਹ ਅਸੁੰਨਤੀਆਂ ਵਿੱਚੋਂ ਵਿਸ਼ਵਾਸ ਕਰਨ ਵਾਲਿਆਂ ਦਾ ਪਿਤਾ ਠਹਿਰੇ ਅਤੇ ਉਨ੍ਹਾਂ ਦਾ ਵਿਸ਼ਵਾਸ ਵੀ ਉਨ੍ਹਾਂ ਦੇ ਲੇਖੇ ਧਾਰਮਿਕਤਾ ਗਿਣਿਆ ਜਾਵੇ;