Romans 4:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਅਬਰਾਹਾਮ ਉਨ੍ਹਾਂ ਲੋਕਾਂ ਦਾ ਵੀ ਪਿਤਾ ਹੈ ਜਿਹੜੇ ਸੁੰਨਤੀਏ ਹਨ, ਪਰ ਇਹ ਉਨ੍ਹਾਂ ਦੀ ਇੱਕਲੀ ਸੁੰਨਤ ਹੀ ਨਹੀਂ ਜੋ ਅਬਰਾਹਾਮ ਨੂੰ ਉਨ੍ਹਾਂ ਦਾ ਪਿਤਾ ਥਾਪਦੀ ਹੈ, ਸਗੋਂ ਇਹ ਉਹੀ ਨਿਹਚਾ ਹੈ ਜਿਸ ਨੂੰ ਉਹ ਮੰਨਦੇ ਹਨ ਜਿਹੜੀ ਅਬਰਾਹਾਮ ਨੂੰ ਸੁੰਨਤ ਤੋਂ ਪਹਿਲਾਂ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਉਹਨਾਂ ਦਾ ਵੀ ਪੁਰਖਾ ਠਹਿਰਿਆ ਜਿਹਨਾਂ ਦੀ ਸੁੰਨਤ ਹੋਈ, ਪਰ ਕੇਵਲ ਇਸ ਲਈ ਹੀ ਨਹੀਂ ਕਿ ਉਹਨਾਂ ਦੀ ਸੁੰਨਤ ਹੋਈ ਹੈ ਸਗੋਂ ਇਸ ਲਈ ਕਿ ਉਹ ਉਸੇ ਵਿਸ਼ਵਾਸ ਉੱਤੇ ਚੱਲਦੇ ਹਨ ਜਿਸ ਉੱਤੇ ਸਾਡਾ ਪੁਰਖਾ ਅਬਰਾਹਾਮ ਸੁੰਨਤ ਹੋਣ ਤੋਂ ਪਹਿਲਾਂ ਚੱਲਦਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਅਬਰਾਹਾਮ ਉਹਨਾਂ ਲੋਕਾਂ ਦੇ ਆਤਮਿਕ ਪਿਤਾ ਵੀ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਹੈ, ਪਰ ਸਿਰਫ ਤਾਂ ਹੀ ਜੇ ਉਹ ਅਬਰਾਹਾਮ ਦੀ ਸੁੰਨਤ ਤੋਂ ਪਹਿਲਾਂ ਉਸ ਤਰ੍ਹਾਂ ਦਾ ਵਿਸ਼ਵਾਸ ਰੱਖਦੇ ਹਨ ਜਿਵੇਂ ਅਬਰਾਹਾਮ ਨੇ ਰੱਖਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਸੁੰਨਤੀਆਂ ਦਾ ਭੀ ਪਿਤਾ ਹੋਵੇ, ਨਾ ਓਹਨਾਂ ਦਾ ਜੋ ਨਿਰੇ ਸੁੰਨਤੀ ਹਨ ਸਗੋਂ ਓਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੀ ਉਸ ਨਿਹਚਾ ਦੀ ਚਾਲ ਚੱਲਦੇ ਹਨ ਜਿਹ ਨੂੰ ਉਹ ਅਸੁੰਨਤ ਦੇ ਹਾਲ ਵਿੱਚ ਰੱਖਦਾ ਸੀ
Punjabi ERV
ਅਤੇ ਅਬਰਾਹਾਮ ਉਨ੍ਹਾਂ ਲੋਕਾਂ ਦਾ ਵੀ ਪਿਤਾ ਹੈ ਜਿਹਡ਼ੇ ਸੁੰਨਤੀਏ ਹਨ, ਪਰ ਇਹ ਉਨ੍ਹਾਂ ਦੀ ਇਕੱਲੀ ਸੁੰਨਤ ਹੀ ਨਹੀਂ ਜੋ ਅਬਰਾਹਾਮ ਨੂੰ ਉਨ੍ਹਾਂ ਦਾ ਪਿਤਾ ਥਾਪਦੀ ਹੈ, ਸਗੋਂ ਇਹ ਉਹੀ ਨਿਹਚਾ ਹੈ ਜਿਸਨੂੰ ਉਹ ਮੰਨਦੇ ਹਨ ਜਿਹਡ਼ੀ ਅਬਰਾਹਾਮ ਨੂੰ ਸੁੰਨਤ ਤੋਂ ਪਹਿਲਾਂ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸੁੰਨਤੀਆਂ ਦਾ ਵੀ ਪਿਤਾ ਹੋਵੇ, ਨਾ ਉਹਨਾਂ ਦਾ ਜੋ ਕੇਵਲ ਸੁੰਨਤੀ ਹਨ ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੇ ਵਾਂਗੂੰ ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ, ਜੋ ਉਸ ਨੇ ਅਸੁੰਨਤ ਦੇ ਹਾਲ ਵਿੱਚ ਕੀਤਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے نا سُنت والیاں دا پئیو ہوئے جیہڑے نِرے سُنتی بَیٹھے ہوئے ای نئیں۔ سگوں اوس اِیمان دے کُھرے اُتّے چلدے نیں جیہڑا ساڈے پئیو ابرہام دا ناسُنتا ہوندیاں ہوئیا سی۔
Punjabi Standard Bible (Punjabi Standard Bible) 2023
ਅਤੇ ਉਨ੍ਹਾਂ ਸੁੰਨਤੀਆਂ ਦਾ ਵੀ ਪਿਤਾ ਠਹਿਰੇ ਜਿਹੜੇ ਨਾ ਕੇਵਲ ਸੁੰਨਤੀ ਹਨ, ਸਗੋਂ ਸਾਡੇ ਪਿਤਾ ਅਬਰਾਹਾਮ ਦੇ ਉਸ ਵਿਸ਼ਵਾਸ ਦੀ ਲੀਹ ਉੱਤੇ ਵੀ ਚੱਲਦੇ ਹਨ ਜਿਹੜਾ ਉਸ ਨੇ ਅਸੁੰਨਤੀ ਹੁੰਦਿਆਂ ਕੀਤਾ ਸੀ।