Romans 4:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇਕਰ ਮਨੁੱਖ ਸ਼ਰ੍ਹਾ ਦੀ ਪਾਲਣਾ ਕਰਕੇ ਉਹ ਵਸਤਾਂ, ਜਿਨ੍ਹਾਂ ਦਾ ਵਚਨ ਪਰਮੇਸ਼ੁਰ ਨੇ ਕੀਤਾ ਹੈ, ਪ੍ਰਾਪਤ ਕਰ ਸੱਕਦਾ ਤਾਂ ਨਿਹਚਾ ਬੇਕਾਰ ਹੈ ਅਤੇ ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀਤਾ ਵਚਨ ਹੀ ਬੇਕਾਰ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਵਿਵਸਥਾ ਨੂੰ ਮੰਨਣ ਵਾਲੇ ਹੀ ਵਾਰਿਸ ਠਹਿਰਦੇ ਹਨ, ਤਾਂ ਵਿਸ਼ਵਾਸ ਵਿਅਰਥ ਅਤੇ ਵਾਅਦਾ ਬਿਨਾਂ ਅਸਰ ਦੇ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਪਰਮੇਸ਼ਵਰ ਦਾ ਵਾਅਦਾ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ, ਤਾਂ ਵਿਸ਼ਵਾਸ ਵਿਅਰਥ ਹੈ ਅਤੇ ਵਾਅਦਾ ਬੇਕਾਰ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਸ਼ਰਾ ਵਾਲੇ ਅਧਕਾਰੀ ਹਨ ਤਾਂ ਨਿਹਚਾ ਨਿਸਫਲ ਅਤੇ ਉਹ ਕਰਾਰ ਅਕਾਰਥ ਹੋਇਆ
Punjabi ERV
ਜੇਕਰ ਮਨੁੱਖ ਸ਼ਰ੍ਹਾ ਦੀ ਪਾਲਣਾ ਕਰਕੇ ਉਹ ਵਸਤਾਂ, ਜਿਨ੍ਹਾਂ ਦਾ ਵਚਨ ਪਰਮੇਸ਼ੁਰ ਨੇ ਕੀਤਾ ਹੈ, ਪ੍ਰਾਪਤ ਕਰ ਸਕਦਾ ਤਾਂ ਨਿਹਚਾ ਬੇਕਾਰ ਹੈ ਅਤੇ ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀਤਾ ਵਚਨ ਹੀ ਬੇਕਾਰ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਬਿਵਸਥਾ ਵਾਲੇ ਵਾਰਿਸ ਹਨ ਤਾਂ ਵਿਸ਼ਵਾਸ ਨਿਸ਼ਫਲ ਅਤੇ ਉਹ ਵਾਇਦਾ ਵਿਅਰਥ ਹੋਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جے شریعت والے ای وارث نیں۔ تے اِیمان بے فائدہ تے وعدہ ردّیا گیا۔
Punjabi Standard Bible (Punjabi Standard Bible) 2023
ਇਸ ਲਈ ਜੇ ਬਿਵਸਥਾ ਨੂੰ ਮੰਨਣ ਵਾਲੇ ਵਾਰਸ ਹਨ ਤਾਂ ਵਿਸ਼ਵਾਸ ਨਿਕੰਮਾ ਅਤੇ ਵਾਇਦਾ ਵਿਅਰਥ ਠਹਿਰਿਆ।