Romans 4:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਨਿਹਚਾ ਬਾਰੇ ਕੀ ਸਿੱਖਿਆ? ਜੇਕਰ ਅਬਰਾਹਾਮ ਅਪਣੇ ਕੰਮਾਂ ਕਾਰਣ ਧਰਮੀ ਬਣਾਇਆ ਗਿਆ ਸੀ, ਤਾਂ ਉਸ ਕੋਲ ਸ਼ੇਖੀ ਦਾ ਕਾਰਣ ਹੈ, ਪਰ ਉਹ ਪਰਮੇਸ਼ੁਰ ਅੱਗੇ ਸ਼ੇਖੀ ਨਾ ਮਾਰ ਸੱਕਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਉਹ ਕੰਮਾਂ ਦੁਆਰਾ ਨੇਕ ਠਹਿਰਾਇਆ ਗਿਆ ਹੁੰਦਾ ਤਾਂ ਉਸ ਕੋਲ ਘਮੰਡ ਕਰਨ ਲਈ ਕੁਝ ਹੁੰਦਾ । ਪਰ ਉਹ ਪਰਮੇਸ਼ਰ ਦੇ ਸਾਹਮਣੇ ਘਮੰਡ ਨਹੀਂ ਕਰ ਸਕਦਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਰ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਸੀ, ਤੇ ਫਿਰ ਉਸਨੂੰ ਘਮੰਡ ਹੋਣਾ ਸੀ, ਪਰ ਪਰਮੇਸ਼ਵਰ ਦੇ ਸਾਹਮਣੇ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜੇ ਅਬਰਾਹਾਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹ ਨੂੰ ਘਮੰਡ ਦਾ ਥਾਂ ਹੈ ਪਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ
Punjabi ERV
ਉਸਨੇ ਨਿਹਚਾ ਬਾਰੇ ਕੀ ਸਿਖਿਆ? ਜੇਕਰ ਅਬਰਾਹਾਮ ਅਪਣੇ ਕੰਮਾਂ ਕਾਰਣ ਧਰਮੀ ਬਣਾਇਆ ਗਿਆ ਸੀ, ਤਾਂ ਉਸ ਕੋਲ ਸ਼ੇਖੀ ਦਾ ਕਾਰਣ ਹੈ, ਪਰ ਉਹ ਪਰਮੇਸ਼ੁਰ ਅੱਗੇ ਸ਼ੇਖੀ ਨਾ ਮਾਰ ਸਕਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜੇ ਅਬਰਾਹਾਮ ਆਪਣੇ ਭਲੇ ਕੰਮਾਂ ਤੋਂ ਧਰਮੀ ਠਹਿਰਾਇਆ ਜਾਂਦਾ ਤਾਂ ਉਹ ਨੂੰ ਘਮੰਡ ਕਰਨ ਦੀ ਥਾਂ ਹੁੰਦੀ, ਪ੍ਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جے ابرہام کمّاں نال راستباز گِنیا گیا۔ تے اوہدا فخر دا تھاں اے۔ تَد وی خُدا دے اگّے نئیں۔
Punjabi Standard Bible (Punjabi Standard Bible) 2023
ਕਿਉਂਕਿ ਜੇ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਤਾਂ ਉਸ ਕੋਲ ਘਮੰਡ ਦੀ ਵਜ੍ਹਾ ਹੈ, ਪਰ ਪਰਮੇਸ਼ਰ ਦੇ ਸਨਮੁੱਖ ਨਹੀਂ।