Romans 4:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਸਾਨੂੰ ਵੀ ਕਬੂਲ ਕਰੇਗਾ ਕਿਉਂਕਿ ਅਸੀਂ ਉਸ ਉੱਪਰ ਨਿਹਚਾ ਕਰਦੇ ਹਾਂ। ਅਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਾਂ ਜਿਸਨੇ ਯਿਸੂ ਸਾਡੇ ਪ੍ਰਭੂ ਨੂੰ ਮੌਤ ਤੋਂ ਜਿਵਾਲਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਗੋਂ ਸਾਡੇ ਲਈ ਵੀ ਕਿਉਂਕਿ ਸਾਡੇ ਲਈ ਵੀ “ਨੇਕ ਠਹਿਰਾਇਆ ਜਾਣਾ” ਜ਼ਰੂਰੀ ਹੈ, ਅਸੀਂ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਦੇ ਹਾਂ ਜਿਹਨਾਂ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਇਹ ਸਾਡੇ ਲਈ ਵੀ ਸਨ ਜਿਹਨਾਂ ਨੂੰ ਪਰਮੇਸ਼ਵਰ ਧਰਮੀ ਗਿਣਦਾ ਹੈ। ਜੇ ਅਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹਾਂ, ਜਿਸਨੇ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਸਗੋਂ ਸਾਡੇ ਨਮਿੱਤ ਵੀ ਜਿਨ੍ਹਾਂ ਲਈ ਗਿਣੀ ਜਾਵੇਗੀ ਅਰਥਾਤ ਸਾਡੇ ਲਈ ਜਿਹੜੇ ਓਸ ਉੱਤੇ ਨਿਹਚਾ ਕਰਦੇ ਹਾਂ ਜਿਹ ਨੇ ਯਿਸੂ ਸਾਡੇ ਪ੍ਰਭੁ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ
Punjabi ERV
ਅਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਾਂ ਜਿਸਨੇ ਯਿਸੂ ਸਾਡੇ ਪ੍ਰਭੂ ਨੂੰ ਮੌਤ ਤੋਂ ਉਭਾਰਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਗੋਂ ਸਾਡੇ ਲਈ ਵੀ ਜਿਨ੍ਹਾਂ ਦੇ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਸਾਡੇ ਲਈ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ساڈی خاطر وی لِکھی گئی۔ جِنہاں لئی گِنی جائے گی۔ جے اسی اوہدے اُتّے اِیمان رکھنے آں جِس ساڈے خُداوند یِسُوع نُوں مُردیاں توں جوالیا۔
Punjabi Standard Bible (Punjabi Standard Bible) 2023
ਸਗੋਂ ਸਾਡੇ ਲਈ ਵੀ, ਜਿਨ੍ਹਾਂ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਜਿਹੜੇ ਉਸ ਉੱਤੇ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਵਿਸ਼ਵਾਸ ਕਰਦੇ ਹਾਂ।