Romans 5:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਦੀ ਦਾਤ ਉਸ ਇੱਕ ਆਦਮੀ ਦੇ ਪਾਪ ਵਰਗੀ ਨਹੀਂ ਹੈ। ਉਸ ਇੱਕ ਪਾਪ ਨੇ ਸਜ਼ਾ ਲਿਆਂਦੀ, ਪਰ ਪਰਮੇਸ਼ੁਰ ਦੀ ਦਾਤ ਬਹੁਤਿਆਂ ਪਾਪਾਂ ਤੋਂ ਬਾਅਦ ਆਈ ਅਤੇ ਇਹ ਲੋਕਾਂ ਨੂੰ ਧਰਮੀ ਬਣਾਉਂਦੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਇੱਕ ਆਦਮੀ ਦੇ ਪਾਪ ਅਤੇ ਪਰਮੇਸ਼ਰ ਦੇ ਮੁਫ਼ਤ ਵਰਦਾਨ ਦਾ ਨਤੀਜਾ ਇੱਕੋ ਜਿਹਾ ਨਹੀਂ ਹੈ! ਕਿਉਂਕਿ ਇੱਕ ਆਦਮੀ ਦੇ ਇੱਕ ਪਾਪ ਦਾ ਨਤੀਜਾ ਦੋਸ਼ੀ ਠਹਿਰਾਇਆ ਜਾਣਾ ਸਿੱਧ ਹੋਇਆ ਪਰ ਬਹੁਤ ਸਾਰੇ ਪਾਪਾਂ ਦੇ ਕਾਰਨ ਮੁਫ਼ਤ ਵਰਦਾਨ ਹੋਂਦ ਵਿੱਚ ਆਇਆ, ਜਿਸ ਦਾ ਨਤੀਜਾ ਨੇਕ ਠਹਿਰਾਇਆ ਜਾਣਾ ਸਿੱਧ ਹੋਇਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨਾ ਹੀ ਪਰਮੇਸ਼ਵਰ ਦਾ ਵਰਦਾਨ ਇੱਕ ਆਦਮੀ ਦੇ ਪਾਪ ਦੇ ਨਤੀਜੇ ਦੇ ਨਾਲ ਤੁਲਿਆ ਜਾ ਸਕਦਾ ਹੈ: ਇੱਕ ਪਾਪ ਦੇ ਕਾਰਨ ਨਿਆਂ ਅਤੇ ਨਿੰਦਾ ਆਈ, ਪਰ ਇਹ ਵਰਦਾਨ ਬਹੁਤ ਸਾਰੇ ਗੁਨਾਹਾਂ ਦੇ ਬਾਅਦ ਆਇਆ ਅਤੇ ਜਿਸ ਨੇ ਧਰਮੀ ਠਹਿਰਾਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਿਵੇਂ ਇੱਕ ਪਾਪ ਕਰਨ ਵਾਲੇ ਦੇ ਕਾਰਨ ਫਲ ਹੋਇਆ ਤਿਵੇਂ ਹੀ ਬਖ਼ਸ਼ੀਸ਼ ਦਾ ਹਾਲ ਨਹੀਂ, ਸਗੋਂ ਇੱਕ ਜਣੇ ਦੇ ਉੱਤੇ ਦੇ ਨਿਆਉਂ ਨੇ ਸਜ਼ਾ ਦਾ ਹੁਕਮ ਲਿਆਂਦਾ ਪਰ ਉਸ ਬਖ਼ਸ਼ੀਸ਼ ਨੇ ਬਹੁਤ ਸਾਰੇ ਅਪਰਾਧਾਂ ਤੋਂ ਧਰਮੀ ਠਹਿਰਾਉਣ ਦਾ ਹੱਕ ਲਿਆਂਦਾ
Punjabi ERV
ਪਰਮੇਸ਼ੁਰ ਦੀ ਦਾਤ ਉਸ ਇੱਕ ਆਦਮੀ ਦੇ ਪਾਪ ਵਰਗੀ ਨਹੀਂ ਹੈ। ਉਸ ਇੱਕ ਪਾਪ ਨੇ ਸਜ਼ਾ ਲਿਆਂਦੀ, ਪਰ ਪਰਮੇਸ਼ੁਰ ਦੀ ਦਾਤ ਬਹੁਤਿਆਂ ਪਾਪਾਂ ਤੋਂ ਬਾਅਦ ਆਈ ਅਤੇ ਇਹ ਲੋਕਾਂ ਨੂੰ ਧਰਮੀ ਬਣਾਉਂਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਿਵੇਂ ਇੱਕ ਮਨੁੱਖ ਦੇ ਪਾਪ ਦੇ ਕਾਰਨ ਫਲ ਹੋਇਆ, ਤਿਵੇਂ ਹੀ ਵਰਦਾਨ ਦਾ ਹਾਲ ਨਹੀਂ, ਸਗੋਂ ਇੱਕ ਜਣੇ ਦੇ ਉੱਤੇ ਨਿਆਂ ਨੇ ਸਜ਼ਾ ਦਾ ਹੁਕਮ ਲਿਆਂਦਾ, ਪਰ ਕਿਰਪਾ ਦੇ ਕਾਰਨ ਬਹੁਤ ਸਾਰੇ ਅਪਰਾਧਾਂ ਤੋਂ ਦਾਤ ਨੇ ਧਾਰਮਿਕਤਾ ਨੂੰ ਲਿਆਉਂਦਾ l
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیویں اِک بندے دے قصور کرن دا نتیجہ ہویا تیہا بخشِش دا حال نئیں کیوں جو اِکّی دے سببّوں اوہ فیصلہ ہویا۔ جِہدا نتیجہ سزا دا حُکم اے پر بتھیرے قصوراں توں ایہہ نِعمت پَیدا ہوئی پئی لوک راستباز ٹھہرن۔
Punjabi Standard Bible (Punjabi Standard Bible) 2023
ਸੋ ਇੱਕ ਮਨੁੱਖ ਦੇ ਪਾਪ ਅਤੇ ਪਰਮੇਸ਼ਰ ਦੇ ਮੁਫ਼ਤ ਵਰਦਾਨ ਦਾ ਨਤੀਜਾ ਇੱਕੋ ਜਿਹਾ ਨਹੀਂ ਹੈ, ਕਿਉਂਕਿ ਇੱਕ ਪਾਪ ਦੇ ਕਰਕੇ ਨਿਆਂ ਦੁਆਰਾ ਸਜ਼ਾ ਆਈ, ਪਰ ਉਹ ਦਾਨ ਜੋ ਧਰਮੀ ਠਹਿਰਾਉਂਦਾ ਹੈ, ਬਹੁਤੇ ਅਪਰਾਧਾਂ ਤੋਂ ਬਾਅਦ ਆਇਆ।