Romans 6:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਦਾਸ ਦੀ ਤਰ੍ਹਾਂ, ਉਸਦੀ ਪਾਲਣਾ ਕਰਨ ਲਈ, ਆਪਣੇ ਆਪ ਨੂੰ ਹਵਾਲੇ ਕਰਦੇ ਹੋ, ਫ਼ੇਰ ਤੁਸੀਂ ਉਸ ਦੇ ਦਾਸ ਬਣ ਜਾਂਦੇ ਹੋ। ਅਤੇ ਜਿਸ ਵਿਅਕਤੀ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡਾ ਮਾਲਕ ਹੋਵੇਗਾ। ਇਸੇ ਢੰਗ ਨਾਲ ਹੀ, ਤੁਸੀਂ ਪਾਪ ਨੂੰ ਆਪਣਾ ਮਾਲਕ ਜਾਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾ ਸੱਕਦੇ ਹੋ। ਪਾਪ ਆਤਮਕ ਮੌਤ ਲਿਆਉਂਦਾ ਹੈ, ਪਰ ਪਰਮੇਸ਼ੁਰ ਲਈ ਆਗਿਆਕਾਰੀ ਹੋਣਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਗ਼ੁਲਾਮ ਦੀ ਤਰ੍ਹਾਂ ਕਿਸੇ ਦੀ ਆਗਿਆ ਮੰਨਣ ਦੇ ਲਈ ਅਧੀਨ ਕਰ ਦਿੰਦੇ ਹੋ ਤਾਂ ਤੁਸੀਂ ਉਸ ਦੇ ਗ਼ੁਲਾਮ ਹੋ, ਜਿਸ ਦੀ ਤੁਸੀਂ ਆਗਿਆ ਮੰਨਦੇ ਹੋ । ਇਹ ਭਾਂਵੇ ਪਾਪ ਦੀ ਅਧੀਨਤਾ ਹੋਵੇ ਜਿਸ ਦਾ ਨਤੀਜਾ ਮੌਤ ਹੈ, ਜਾਂ ਆਗਿਆ ਮੰਨਣ ਦੀ, ਜਿਸ ਦਾ ਨਤੀਜਾ ਨੇਕੀ ਹੁੰਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੀ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਆਪਣੇ ਆਪ ਨੂੰ ਆਗਿਆਕਾਰੀ ਗੁਲਾਮ ਵਜੋਂ ਸੌਂਪੋ ਦੇ ਹੋ, ਤਾਂ ਤੁਸੀਂ ਉਸ ਦੇ ਗੁਲਾਮ ਹੋ ਜਿਸ ਦੀ ਤੁਸੀਂ ਆਗਿਆ ਨੂੰ ਮੰਨਦੇ ਹੋ, ਭਾਵੇਂ ਤੁਸੀਂ ਪਾਪ ਦੇ ਗੁਲਾਮ ਹੋ, ਜੋ ਮੌਤ ਵੱਲ ਜਾਂਦਾ ਹੈ, ਜਾਂ ਆਗਿਆਕਾਰਤਾ ਦੇ ਗੁਲਾਮ ਹੋ, ਜੋ ਧਾਰਮਿਕਤਾ ਵੱਲ ਜਾਂਦੀ ਹੈ?
Punjabi Bible 2016 - ਪਵਿੱਤਰ ਬਾਈਬਲ O.V.
ਭਲਾ, ਤੁਸੀਂ ਨਹੀਂ ਜਾਣਦੇ ਹੋ ਭਈ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਹ ਦੀ ਆਗਿਆ ਮੰਨਦੇ ਹੋ ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਰਮ ਲਈ ਆਗਿਆਕਾਰੀ ਦੇ
Punjabi ERV
ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਦਾਸ ਦੀ ਤਰ੍ਹਾਂ, ਉਸਦੀ ਪਾਲਣਾ ਕਰਨ ਲਈ, ਆਪਣੇ ਆਪ ਨੂੰ ਹਵਾਲੇ ਕਰਦੇ ਹੋ, ਫ਼ੇਰ ਤੁਸੀਂ ਉਸਦੇ ਦਾਸ ਬਣ ਜਾਂਦੇ ਹੋ। ਅਤੇ ਜਿਸ ਵਿਅਕਤੀ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡਾ ਮਾਲਕ ਹੋਵੇਗਾ। ਇਸੇ ਢੰਗ ਨਾਲ ਹੀ, ਤੁਸੀਂ ਪਾਪ ਨੂੰ ਆਪਣਾ ਮਾਲਕ ਜਾਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾ ਸਕਦੇ ਹੋ। ਪਾਪ ਆਤਮਕ ਮੌਤ ਲਿਆਉਂਦਾ ਹੈ, ਪਰ ਪਰਮੇਸ਼ੁਰ ਲਈ ਆਗਿਆਕਾਰੀ ਹੋਣਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਲਾ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਸ ਦੀ ਆਗਿਆ ਮੰਨਦੇ ਹੋ, ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਾਰਮਿਕਤਾ ਲਈ ਆਗਿਆਕਾਰੀ ਦੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُسی نئیں جان دے پئی جِہدے تُسی اپنے آپ نُوں تابعداری لئی غلام کر کے حوالے کر دے ہو اوسے دے تُسی غلام ہو جِہدے تابعیاں اوہ۔ بھانویں مَوت لئی گُناہ دے بھانویں راستبازی لئی تابعداری دے؟
Punjabi Standard Bible (Punjabi Standard Bible) 2023
ਕੀ ਤੁਸੀਂ ਨਹੀਂ ਜਾਣਦੇ ਕਿ ਜਿਸ ਦੀ ਆਗਿਆਕਾਰੀ ਲਈ ਤੁਸੀਂ ਆਪਣੇ ਆਪ ਨੂੰ ਦਾਸਾਂ ਵਾਂਗ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਕਿਉਂਕਿ ਤੁਸੀਂ ਉਸ ਦੀ ਆਗਿਆ ਮੰਨਦੇ ਹੋ; ਭਾਵੇਂ ਪਾਪ ਦੇ ਜਿਸ ਦਾ ਨਤੀਜਾ ਮੌਤ ਹੈ, ਭਾਵੇਂ ਆਗਿਆਕਾਰੀ ਦੇ ਜਿਸ ਦਾ ਨਤੀਜਾ ਧਾਰਮਿਕਤਾ ਹੈ।