Romans 6:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮਸੀਹ ਮਰਿਆ, ਅਤੇ ਉਸ ਨਾਲ ਮੌਤ ਸਾਂਝੀ ਕਰਕੇ ਅਸੀਂ ਉਸ ਨਾਲ ਜੁੜ ਗਏ ਹਾਂ, ਇਸ ਲਈ ਨਿਸ਼ਚਿਤ ਤੌਰ ਤੇ ਅਸੀਂ ਉਸ ਦੇ ਪੁਨਰ ਉਥਾਨ ਵਿੱਚ ਉਸ ਦੇ ਨਾਲ ਜੁੜਾਂਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਜੇਕਰ ਅਸੀਂ ਮਸੀਹ ਦੀ ਮੌਤ ਦੀ ਤਰ੍ਹਾਂ ਮਰ ਕੇ ਉਹਨਾਂ ਨਾਲ ਇੱਕ ਹੋਏ ਹਾਂ, ਤਾਂ ਇਸੇ ਤਰ੍ਹਾਂ ਉਹਨਾਂ ਦੀ ਤਰ੍ਹਾਂ ਜਿਊਂਦਾ ਹੋ ਕੇ ਵੀ ਉਹਨਾਂ ਨਾਲ ਇੱਕ ਹੋਵਾਂਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਅਸੀਂ ਮਸੀਹ ਯਿਸ਼ੂ ਦੇ ਨਾਲ ਮੌਤ ਵਿੱਚ ਜੁੜ ਗਏ ਹਾਂ, ਤਾਂ ਅਸੀਂ ਵੀ ਉਹਨਾਂ ਦੇ ਨਾਲ ਇੱਕ ਪੁਨਰ-ਉਥਾਨ ਵਿੱਚ ਉਹਨਾਂ ਦੇ ਨਾਲ ਇੱਕਜੁੱਟ ਹੋਵਾਂਗੇ।
Punjabi Bible 2016 - ਪਵਿੱਤਰ ਬਾਈਬਲ O.V.
ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਹ ਦੇ ਨਾਲ ਜੋੜੇ ਗਏ ਤਾ ਉਹ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਹੋਵਾਂਗੇ
Punjabi ERV
ਮਸੀਹ ਮਰਿਆ, ਅਤੇ ਉਸ ਨਾਲ ਮੌਤ ਸਾਂਝੀ ਕਰਕੇ ਅਸੀਂ ਉਸ ਨਾਲ ਜੁਡ਼ ਗਏ ਹਾਂ, ਇਸ ਲਈ ਨਿਸ਼ਚਿਤ ਤੌਰ ਤੇ ਅਸੀਂ ਉਸਦੇ ਪੁਨਰ ਉਥਾਨ ਵਿੱਚ ਉਸਦੇ ਨਾਲ ਜੁਡ਼ਾਂਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جیویں اسی اوہدی مَوت دی صُورت وِچ اوہدے نال جوڑے گئے آں۔ اوسے طرح اسی اوہدے جی اُٹھن دی صُورت وِچ ہوواں گے۔
Punjabi Standard Bible (Punjabi Standard Bible) 2023
ਕਿਉਂਕਿ ਜੇ ਅਸੀਂ ਉਸ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਇੱਕ ਕੀਤੇ ਗਏ ਹਾਂ ਤਾਂ ਉਸ ਦੇ ਪੁਨਰ-ਉਥਾਨ ਵਿੱਚ ਵੀ ਇੱਕ ਕੀਤੇ ਜਾਵਾਂਗੇ,