Romans 7:23 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਨਿਯਮ ਵੇਖਦਾ ਹਾਂ ਜੋ ਉਸ ਨੇਮ ਦੇ ਖਿਲਾਫ਼ ਲੜਦਾ ਹੈ ਜੋ ਮੇਰਾ ਮਨ ਕਬੂਲਦਾ ਹੈ। ਮੇਰੇ ਅੰਦਰ ਕੰਮ ਕਰ ਰਿਹਾ ਉਹ ਦੂਜਾ ਨਿਯਮ ਪਾਪ ਦਾ ਨੇਮ ਹੈ, ਅਤੇ ਇਹ ਮੈਨੂੰ ਕੈਦੀ ਬਣਾਉਂਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਮੈਂ ਆਪਣੇ ਸਰੀਰ ਦੇ ਅੰਦਰ ਇੱਕ ਹੋਰ ਹੀ ਵਿਵਸਥਾ ਨੂੰ ਕੰਮ ਕਰਦੇ ਹੋਏ ਦੇਖਦਾ ਹਾਂ । ਇਹ ਵਿਵਸਥਾ ਉਹ ਹੈ ਜੋ ਮੇਰੀ ਬੁੱਧ ਦੀ ਠੀਕ ਵਿਵਸਥਾ ਦੇ ਵਿਰੁੱਧ ਸੰਘਰਸ਼ ਕਰਦੀ ਹੈ । ਇਹ ਹੀ ਮੈਨੂੰ ਪਾਪ ਦੀ ਵਿਵਸਥਾ ਦਾ ਬੰਦੀ ਬਣਾ ਦਿੰਦੀ ਹੈ ਜੋ ਮੇਰੇ ਸਰੀਰਕ ਅੰਗਾਂ ਵਿੱਚ ਕੰਮ ਕਰ ਰਹੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮੈਂ ਆਪਣੇ ਮਨ ਦੇ ਅੰਦਰ ਇੱਕ ਹੋਰ ਕਾਨੂੰਨ ਕੰਮ ਕਰਦਾ ਦੇਖਦਾ ਹੈ, ਜੋ ਮੇਰੇ ਮਨ ਦੀ ਬਿਵਸਥਾ ਵਿਰੁੱਧ ਲੜਦਾ ਹੈ ਅਤੇ ਇਹ ਮੈਨੂੰ ਪਾਪ ਦਾ ਕੈਦੀ ਬਣਾ ਰਿਹਾ ਹੈ ਜੋ ਮੇਰੇ ਅੰਦਰ ਕੰਮ ਕਰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂੰਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ
Punjabi ERV
ਪਰ ਮੈਂ ਆਪਣੇ ਸ਼ਰੀਰ ਦੇ ਅੰਗਾਂ ਵਿੱਚ ਇੱਕ ਹੋਰ ਨਿਯਮ ਵੇਖਦਾ ਹਾਂ ਜੋ ਉਸ ਨੇਮ ਦੇ ਖਿਲਾਫ਼ ਲਡ਼ਦਾ ਹੈ ਜੋ ਮੇਰਾ ਮਨ ਕਬੂਲਦਾ ਹੈ। ਮੇਰੇ ਅੰਦਰ ਕੰਮ ਕਰ ਰਿਹਾ ਉਹ ਦੂਜਾ ਨਿਯਮ ਪਾਪ ਦਾ ਨੇਮ ਹੈ, ਅਤੇ ਇਹ ਮੈਨੂੰ ਕੈਦੀ ਬਣਾਉਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਨੂੰਨ ਨੂੰ ਵੀ ਵੇਖਦਾ ਹਾਂ, ਜੋ ਮੇਰੀ ਬੁੱਧ ਦੇ ਕਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਸ ਪਾਪ ਦੇ ਕਨੂੰਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ, ਬੰਧਨ ਵਿੱਚ ਲਈ ਆਉਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر دُوجی شریعت مَیں اپنے انگاں وِچ ویکھنا آں۔ جیہڑی میری عقل دی شریعت نال لڑائی کر کے مَینُوں گُناہ دی اوس شریعت دے ہتّھ جیہڑی میرے انگاں وِچ اے قید کر کے پھڑاؤندی اے۔
Punjabi Standard Bible (Punjabi Standard Bible) 2023
ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਬਿਵਸਥਾ ਵੇਖਦਾ ਹਾਂ ਜੋ ਮੇਰੀ ਬੁੱਧ ਦੀ ਬਿਵਸਥਾ ਦੇ ਵਿਰੁੱਧ ਲੜਦੀ ਹੈ ਅਤੇ ਮੈਨੂੰ ਪਾਪ ਦੀ ਬਿਵਸਥਾ ਦਾ ਜੋ ਮੇਰੇ ਸਰੀਰ ਦੇ ਅੰਗਾਂ ਵਿੱਚ ਹੈ, ਗੁਲਾਮ ਬਣਾ ਲੈਂਦੀ ਹੈ।