Romans 7:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜੇਕਰ ਉਹ ਦੂਜੇ ਵਿ ਅਕਤੀ ਨਾਲ ਉਦੋਂ ਵਿਆਹ ਕਰਵਾਉਂਦੀ ਹੈ, ਜਦੋਂ ਅਜੇ ਉਸਦਾ ਪਤੀ ਜਿਉਂਦਾ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਹੋਵੇਗੀ। ਪਰ ਜੇ ਉਸਦਾ ਪਤੀ ਮਰ ਜਾਂਦਾ ਹੈ, ਫ਼ੇਰ ਉਹ ਵਿਆਹ ਦੀ ਸ਼ਰ੍ਹਾ ਤੋਂ ਆਜ਼ਾਦ ਕਰ ਦਿੱਤੀ ਜਾਂਦੀ ਹੈ। ਤਾਂ ਜੇਕਰ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜੇ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਨਹੀਂ ਹੋਵੇਗੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਜੇਕਰ ਉਹ ਆਪਣੇ ਪਤੀ ਦੇ ਜਿਊਂਦੇ ਜੀਅ ਦੂਜੇ ਆਦਮੀ ਦੇ ਨਾਲ ਰਹੇ ਤਾਂ ਉਹ ਵਿਭਚਾਰਨ ਅਖਵਾਏਗੀ । ਪਰ ਜੇਕਰ ਉਸ ਦਾ ਪਤੀ ਮਰ ਜਾਵੇ ਤਾਂ ਉਹ ਕਾਨੂੰਨੀ ਤੌਰ ਤੇ ਸੁਤੰਤਰ ਹੈ ਪਰ ਜੇਕਰ ਉਹ ਇਸ ਹਾਲਤ ਵਿੱਚ ਕਿਸੇ ਦੂਜੇ ਆਦਮੀ ਨਾਲ ਵਿਆਹ ਵੀ ਕਰ ਲਵੇ ਤਾਂ ਉਹ ਵਿਭਚਾਰਨ ਨਹੀਂ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ, ਜੇ ਉਸਦਾ ਪਤੀ ਜਿਉਂਦਾ ਹੈ, ਅਤੇ ਉਹ ਔਰਤ ਕਿਸੇ ਹੋਰ ਆਦਮੀ ਨਾਲ ਰਹੇ ਤਾਂ ਵਿਭਚਾਰਨ ਅਖਵਾਏਗੀ। ਪਰ ਜੇ ਉਸਦਾ ਪਤੀ ਮਰ ਜਾਂਦਾ ਹੈ, ਤਾਂ ਉਹ ਉਸ ਬਿਵਸਥਾ ਤੋਂ ਮੁਕਤ ਹੈ ਅਤੇ ਜੇ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵਿਭਚਾਰਨ ਨਹੀਂ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਜੇ ਉਹ ਆਪਣੇ ਭਰਤਾ ਦੇ ਜੀਉਂਦੇ ਜੀ ਦੂਏ ਦੀ ਹੋ ਜਾਵੇ ਤਾਂ ਜ਼ਾਨੀ ਸਦਾਵੇਗੀ ਪਰ ਜੇ ਉਹ ਦਾ ਭਰਤਾ ਮਰ ਜਾਏ ਤਾਂ ਉਹ ਸ਼ਰਾ ਤੋਂ ਛੁੱਟ ਗਈ ਅਤੇ ਭਾਵੇਂ ਦੂਏ ਭਰਤਾ ਦੀ ਹੋ ਭੀ ਜਾਵੇ ਪਰ ਉਹ ਜ਼ਾਨੀ ਨਹੀਂ ਹੁੰਦੀ
Punjabi ERV
ਪਰ ਜੇਕਰ ਉਹ ਦੂਜੇ ਵਿ ਅਕਤੀ ਨਾਲ ਉਦੋਂ ਵਿਆਹ ਕਰਵਾਉਂਦੀ ਹੈ, ਜਦੋਂ ਅਜੇ ਉਸਦਾ ਪਤੀ ਜਿਉਂਦਾ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਹੋਵੇਗੀ। ਪਰ ਜੇ ਉਸਦਾ ਪਤੀ ਮਰ ਜਾਂਦਾ ਹੈ, ਫ਼ੇਰ ਉਹ ਵਿਆਹ ਦੀ ਸ਼ਰ੍ਹਾ ਤੋਂ ਅਜ਼ਾਦ ਕਰ ਦਿੱਤੀ ਜਾਂਦੀ ਹੈ। ਤਾਂ ਜੇਕਰ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜੇ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਨਹੀਂ ਹੋਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਉਹ ਆਪਣੇ ਪਤੀ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਵਿਭਚਾਰਣ ਕਹਾਵੇਗੀ ਪਰ ਜੇ ਉਹ ਦਾ ਪਤੀ ਮਰ ਜਾਏ ਤਾਂ ਉਹ ਬਿਵਸਥਾ ਤੋਂ ਛੁੱਟ ਗਈ ਹੈ ਅਤੇ ਭਾਵੇਂ ਦੂਜੇ ਪਤੀ ਦੀ ਹੋ ਜਾਵੇ ਤਾਂ ਵੀ ਉਹ ਵਿਭਚਾਰਣ ਨਹੀਂ ਹੁੰਦੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے اوہ اپنے بندے دے جِیوندے جی دُوجے بندے دی ہو جائے تے اوہ بدکار اکھوائے گی پر جے اوہدا بندہ مر جائے۔ تے اوہ اوس شریعت توں اَزاد اے پئی جے اوہ دُوجے مرد دی ہو وی جائے۔ تے بدکار نئیں اے۔
Punjabi Standard Bible (Punjabi Standard Bible) 2023
ਸੋ ਜੇ ਉਹ ਆਪਣੇ ਪਤੀ ਦੇ ਜੀਉਂਦੇ ਜੀ ਦੂਜਾ ਪਤੀ ਕਰ ਲਵੇ ਤਾਂ ਵਿਭਚਾਰਣ ਕਹਾਵੇਗੀ, ਪਰ ਜੇ ਪਤੀ ਦੀ ਮੌਤ ਹੋ ਜਾਵੇ ਤਾਂ ਉਹ ਬਿਵਸਥਾ ਤੋਂ ਅਜ਼ਾਦ ਹੋ ਜਾਂਦੀ ਹੈ ਅਤੇ ਦੂਜਾ ਪਤੀ ਕਰਨ 'ਤੇ ਵੀ ਵਿਭਚਾਰਣ ਨਹੀਂ ਕਹਾਵੇਗੀ।