Romans 7:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸੇ ਤਰ੍ਹਾਂ ਮੇਰੇ ਭਰਾਵੋ ਅਤੇ ਭੈਣੋ ਤੁਸੀਂ ਮਸੀਹ ਦੇ ਸਰੀਰ ਰਾਹੀਂ ਸ਼ਰ੍ਹਾ ਲਈ ਮਰ ਚੁੱਕੇ ਹੋ। ਤੁਸੀਂ ਦੂਜੇ ਦੇ ਹੋ ਗਏ ਭਾਵ ਉਸ ਦੇ ਹੋ ਗਏ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ। ਹੁਣ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰ ਸੱਕਦੇ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੇ ਭਰਾਵੋ ਅਤੇ ਭੈਣੋ, ਇਹੋ ਹਾਲ ਤੁਹਾਡਾ ਵੀ ਹੈ । ਤੁਸੀਂ ਵੀ, ਜਿੱਥੋਂ ਤੱਕ ਵਿਵਸਥਾ ਦਾ ਸੰਬੰਧ ਹੈ, ਮਰ ਚੁੱਕੇ ਹੋ ਕਿਉਂਕਿ ਤੁਸੀਂ ਮਸੀਹ ਦੇ ਸਰੀਰ ਦੇ ਅੰਗ ਹੋ ਅਤੇ ਕਿਸੇ ਦੂਜੇ ਦੇ ਹੋ ਚੁੱਕੇ ਹੋ, ਭਾਵ ਉਹਨਾਂ ਦੇ ਜੋ ਮੁਰਦਿਆਂ ਵਿੱਚੋਂ ਜੀਅ ਉੱਠੇ ਹਨ ਕਿ ਅਸੀਂ ਸਾਰੇ ਪਰਮੇਸ਼ਰ ਦੇ ਲਈ ਲਾਭਦਾਇਕ ਸਿੱਧ ਹੋਈਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਮਸੀਹ ਦੇ ਸਰੀਰ ਰਾਹੀਂ ਬਿਵਸਥਾ ਦੇ ਵੱਲੋਂ ਮਰ ਗਏ ਤਾਂ ਜੋ ਤੁਸੀਂ ਇੱਕ-ਦੂਜੇ ਦੇ ਹੋ ਸਕੋ ਅਰਥਾਤ ਉਸ ਦੇ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਜੋ ਅਸੀਂ ਪਰਮੇਸ਼ਵਰ ਲਈ ਫਲ ਦੇ ਸਕੀਏ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਮੇਰਿਓ ਭਰਾਵੋ ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸ਼ਰਾ ਦੇ ਸਰਬੰਧੋਂ ਮਰ ਗਏ ਭਈ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ
Punjabi ERV
ਇਸੇ ਤਰ੍ਹਾਂ ਮੇਰੇ ਭਰਾਵੋ ਅਤੇ ਭੈਣੋ ਤੁਸੀਂ ਮਸੀਹ ਦੇ ਸ਼ਰੀਰ ਰਾਹੀਂ ਸ਼ਰ੍ਹਾ ਲਈ ਮਰ ਚੁੱਕੇ ਹੋ। ਤੁਸੀਂ ਦੂਜੇ ਦੇ ਹੋ ਗਏ ਭਾਵ ਉਸਦੇ ਹੋ ਗਏ ਜਿਹਡ਼ਾ ਮੁਰਦਿਆਂ ਵਿੱਚੋਂ ਉਭਾਰਿਆ ਗਿਆ। ਹੁਣ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰ ਸਕਦੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਮੇਰੇ ਭਰਾਵੋ ਤੁਸੀਂ ਵੀ ਮਸੀਹ ਦੇ ਵਸੀਲੇ ਨਾਲ ਬਿਵਸਥਾ ਦੇ ਵੱਲੋਂ ਮਰ ਗਏ ਕਿ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو میرے بھراؤ! تُسی مسِیح دے بدن دی راہِیں شریعت ولّوں ایس کر کے مر گئے اوہ۔ پئی تُسی دُوجے دے جیہڑا مُردیاں وِچوں جوالیا گیا۔ ہو جاؤ۔ تاں جو اسی خُدا دے لئی پَھل لیاوے۔
Punjabi Standard Bible (Punjabi Standard Bible) 2023
ਇਸ ਲਈ ਹੇ ਮੇਰੇ ਭਾਈਓ, ਤੁਸੀਂ ਵੀ ਮਸੀਹ ਦੀ ਦੇਹ ਦੇ ਦੁਆਰਾ ਬਿਵਸਥਾ ਲਈ ਮਰ ਗਏ ਕਿ ਉਸ ਦੂਜੇ ਦੇ ਹੋ ਜਾਓ ਜਿਹੜਾ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਤਾਂਕਿ ਅਸੀਂ ਪਰਮੇਸ਼ਰ ਲਈ ਫਲ ਦੇਈਏ।