Romans 7:8 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਪਾਪ ਨੇ ਹੁਕਮ ਦੁਆਰਾ ਦਿੱਤੇ ਗਏ ਅਵਸਰ ਦਾ ਇਸਤੇਮਾਲ ਕੀਤਾ, ਮੇਰੇ ਅੰਦਰ ਹਰ ਤਰ੍ਹਾਂ ਦੀ ਗਲਤ ਇੱਛਾ ਪੈਦਾ ਕੀਤੀ। ਇਸ ਲਈ ਉਸ ਹੁਕਮ ਦੇ ਕਾਰਣ ਮੇਰੇ ਅੰਦਰ ਪਾਪ ਆਇਆ। ਸ਼ਰ੍ਹਾ ਤੋਂ ਬਿਨਾ ਪਾਪ ਮੁਰਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸੇ ਹੁਕਮ ਦੇ ਕਾਰਨ ਪਾਪ ਨੂੰ ਮੌਕਾ ਮਿਲਿਆ ਅਤੇ ਉਸ ਨੇ ਮੇਰੇ ਅੰਦਰ ਹਰ ਤਰ੍ਹਾਂ ਦੀਆਂ ਲੋਭੀ ਕਾਮਨਾਵਾਂ ਪੈਦਾ ਕਰ ਦਿੱਤੀਆਂ । ਵਿਵਸਥਾ ਤੋਂ ਬਿਨਾਂ ਪਾਪ ਮੁਰਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਪਾਪ ਨੇ ਇਸ ਹੁਕਮ ਦੀ ਵਰਤੋਂ ਕਰਕੇ ਮੇਰੇ ਅੰਦਰ ਹਰ ਕਿਸਮ ਦੀਆਂ ਲੋਭੀਆਂ ਇੱਛਾਵਾਂ ਨੂੰ ਪੈਦਾ ਕੀਤੀਆਂ। ਕਿਉਂਕਿ ਬਿਵਸਥਾ ਤੋਂ ਬਿਨਾਂ ਪਾਪ ਮੁਰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਪਾਪ ਨੇ ਦਾਓ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਸ਼ਰਾ ਬਾਝੋਂ ਪਾਪ ਮੁਰਦਾ ਹੈ
Punjabi ERV
ਪਰ ਪਾਪ ਨੇ ਹੁਕਮ ਦੁਆਰਾ ਦਿੱਤੇ ਗਏ ਅਵਸਰ ਦਾ ਇਸਤੇਮਾਲ ਕੀਤਾ, ਮੇਰੇ ਅੰਦਰ ਹਰ ਤਰ੍ਹਾਂ ਦੀ ਗਲਤ ਇੱਛਾ ਪੈਦਾ ਕੀਤੀ। ਇਸ ਲਈ ਉਸ ਹੁਕਮ ਦੇ ਕਾਰਣ ਮੇਰੇ ਅੰਦਰ ਪਾਪ ਆਇਆ। ਸ਼ਰ੍ਹਾ ਤੋਂ ਬਿਨਾ ਪਾਪ ਮੁਰਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر گُناہ شریعت دے سبّب موقع پا کے میرے وِچ ہر طرح دا لالچ پَیدا کِیتا۔ کیوں جو شریعت باہجوں گُناہ مُردہ اے۔
Punjabi Standard Bible (Punjabi Standard Bible) 2023
ਪਰ ਪਾਪ ਨੇ ਹੁਕਮ ਦੇ ਰਾਹੀਂ ਮੌਕਾ ਪਾ ਕੇ ਮੇਰੇ ਅੰਦਰ ਹਰ ਤਰ੍ਹਾਂ ਦਾ ਲੋਭ ਪੈਦਾ ਕਰ ਦਿੱਤਾ, ਕਿਉਂਕਿ ਬਿਵਸਥਾ ਦੇ ਬਿਨਾਂ ਪਾਪ ਮੁਰਦਾ ਹੈ।