Romans 8:23 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੇਵਲ ਸ੍ਰਿਸ਼ਟੀ ਹੀ ਨਹੀਂ ਸਗੋਂ ਅਸੀਂ ਵੀ ਜਿਹਨਾਂ ਨੂੰ ਆਤਮਾ ਦਾ ਪਹਿਲਾ ਵਰਦਾਨ ਮਿਲਿਆ ਹੈ, ਆਪਣੇ ਅੰਦਰ ਹੀ ਅੰਦਰ ਕਰਾਹਉਂਦੇ ਹਾਂ ਅਤੇ ਪਰਮੇਸ਼ਰ ਦੇ ਗੋਦ ਲੈਣ ਦੀ ਅਤੇ ਸਾਡੇ ਸਰੀਰਕ ਬੰਧਨਾਂ ਤੋਂ ਛੁਟਕਾਰੇ ਦੀ ਉਮੀਦ ਕਰਦੇ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਿਰਫ ਇਹੀ ਨਹੀਂ, ਪਰ ਅਸੀਂ ਆਪਣੇ ਆਪ ਵਿੱਚ ਹੀ, ਜਿਨ੍ਹਾਂ ਕੋਲ ਪਵਿੱਤਰ ਆਤਮਾ ਦਾ ਪਹਿਲਾਂ ਫਲ ਹੈ, ਉਹ ਅੰਦਰੂਨੀ ਤੌਰ ਤੇ ਕੁਰਲਾ ਰਹੇ ਹਨ ਕਿਉਂਕਿ ਅਸੀਂ ਪੁੱਤਰ ਦੀ ਇੱਛਾ ਨਾਲ, ਸਾਡੇ ਸਰੀਰ ਦੇ ਛੁਟਕਾਰੇ ਲਈ ਇੰਤਜ਼ਾਰ ਨਾਲ ਉਡੀਕ ਕਰਦੇ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਨੀਰੀ ਉਹ ਤਾਂ ਨਹੀਂ ਸਗੋਂ ਅਸੀਂ ਆਪ ਭੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਹੁਕੇ ਭਰਦੇ ਹਾਂ ਅਤੇ ਪੁੱਤ੍ਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ
Punjabi ERV
ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸ਼ਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕੇਵਲ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਉਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਵਿੱਚ ਬੈਠੇ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے نِری اوہو نئیں پر اسی وی جِنہاں نُوں رُوح دے پہلے پَھل مِلے۔ آپ ای اپنے وِچ تڑپھنے آں۔ تے پُتریلے ہون دے یعنی اپنے بدن دے چُھٹکارے دی اُڈِیک وِچ آں۔
Punjabi Standard Bible (Punjabi Standard Bible) 2023
ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਵੀ ਜਿਨ੍ਹਾਂ ਕੋਲ ਆਤਮਾ ਦਾ ਪਹਿਲਾ ਫਲ ਹੈ, ਆਪਣੇ ਆਪ ਵਿੱਚ ਹਉਕੇ ਭਰਦੇ ਹਾਂ ਅਤੇ ਉਤਸੁਕਤਾ ਨਾਲ ਪੁਤਰੇਲੇਪਣ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਕਰਦੇ ਹਾਂ।