Romans 9:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਮਸੀਹ ਵਿੱਚ ਹਾਂ ਅਤੇ ਮੈਂ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲਦਾ। ਮੇਰੇ ਵਿੱਚਾਰਾਂ ਉੱਤੇ ਪਵਿੱਤਰ ਆਤਮਾ ਦਾ ਸ਼ਾਸਨ ਹੈ ਅਤੇ ਉਹ ਵਿੱਚਾਰ ਮੈਨੂੰ ਦੱਸਦੇ ਹਨ ਕਿ ਮੈਂ ਝੂਠ ਨਹੀਂ ਦੱਸ ਰਿਹਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਮਸੀਹ ਵਿੱਚ ਸੱਚ ਕਹਿ ਰਿਹਾ ਹਾਂ, ਮੈਂ ਝੂਠ ਨਹੀਂ ਬੋਲ ਰਿਹਾ, ਇਸ ਦੇ ਲਈ ਮੇਰਾ ਅੰਤਹਕਰਨ ਵੀ ਗਵਾਹ ਹੈ ਜੋ ਪਵਿੱਤਰ ਆਤਮਾ ਦੇ ਅਧੀਨ ਹੈ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਮਸੀਹ ਵਿੱਚ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲ ਰਿਹਾ, ਮੇਰਾ ਮਨ ਪਵਿੱਤਰ ਆਤਮਾ ਦੁਆਰਾ ਮੇਰਾ ਗਵਾਹ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਮਸੀਹ ਵਿੱਚ ਸਤ ਆਖਦਾ ਹਾਂ, ਝੂਠ ਨਹੀਂ ਕਹਿੰਦਾ ਅਤੇ ਮੇਰਾ ਅੰਤਹਕਰਨ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ
Punjabi ERV
ਮੈਂ ਮਸੀਹ ਵਿੱਚ ਹਾਂ ਅਤੇ ਮੈਂ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲਦਾ। ਮੇਰੇ ਵਿਚਾਰਾਂ ਉੱਤੇ ਪਵਿੱਤਰ ਆਤਮਾ ਦਾ ਸ਼ਾਸਨ ਹੈ ਅਤੇ ਉਹ ਵਿਚਾਰ ਮੈਨੂੰ ਦੱਸਦੇ ਹਨ ਕਿ ਮੈਂ ਝੂਠ ਨਹੀਂ ਦੱਸ ਰਿਹਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مسِیح وِچ ہو کے مَیں سَچ آکھنا آں۔ جُھوٹھ نئیں آکھدا میرا دِل پاک رُوح وِچ میرے نال ایہو گواہی دیندا اے۔
Punjabi Standard Bible (Punjabi Standard Bible) 2023
ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਵੀ ਪਵਿੱਤਰ ਆਤਮਾ ਵਿੱਚ ਮੇਰੀ ਗਵਾਹੀ ਦਿੰਦਾ ਹੈ