Romans 9:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਦੋ ਬੱਚਿਆਂ ਦੇ ਜਨਮ ਲੈਣ ਤੋਂ ਪਹਿਲਾਂ ਪਰਮੇਸ਼ੁਰ ਨੇ ਰਿੱਬਕਾਹ ਨੂੰ ਕਿਹਾ, “ਵੱਡਾ ਪੁੱਤਰ ਛੋਟੇ ਦੀ ਸੇਵਾ ਕਰੇਗਾ।” ਇਹ ਬੱਚਿਆਂ ਦੇ ਸੰਸਾਰ ਵਿੱਚ ਭਲਾ ਜਾਂ ਬੁਰਾ ਕਰਨ ਤੋਂ ਪਹਿਲਾਂ ਹੀ ਉਸ ਨੇ ਆਖ ਦਿੱਤਾ ਸੀ ਕਿਉਂ ਜੋ ਪਰਮੇਸ਼ੁਰ ਨੇ ਬਾਲਕ ਖੁਦ ਆਪਣੀ ਵਿਉਂਤ ਮੁਤਾਬਕ ਚੁਣਿਆ ਸੀ। ਸੋ ਉਹ ਚੁਣਿਆ ਗਿਆ ਕਿਉਂਕਿ ਪਰਮੇਸ਼ੁਰ ਉਸ ਨੂੰ ਹੀ ਬੁਲਾਉਣਾ ਚਾਹੁੰਦਾ ਸੀ ਅਤੇ ਇਸ ਲਈ ਨਹੀਂ ਕਿ ਉਨ੍ਹਾਂ ਬਾਲਕਾਂ ਨੇ ਕੁਝ ਕੀਤਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਅਜੇ ਉਹ ਦੋਵੇਂ ਬੱਚੇ ਪੈਦਾ ਵੀ ਨਹੀਂ ਹੋਏ ਸਨ ਅਤੇ ਨਾ ਹੀ ਉਹਨਾਂ ਨੇ ਕੋਈ ਬੁਰਾ ਜਾਂ ਭਲਾ ਕੰਮ ਕੀਤਾ ਸੀ, ਪਰ ਫਿਰ ਵੀ ਕਿ ਪਰਮੇਸ਼ਰ ਦੀ ਚੋਣ ਦੇ ਸਿਧਾਂਤ ਦਾ ਉਦੇਸ਼ ਪੂਰਾ ਹੋਵੇ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਾਵੇਂ ਜੁੜਵੇ ਬੱਚੇ ਅਜੇ ਜੰਮੇ ਨਹੀਂ ਸਨ ਅਤੇ ਨਾ ਕੁਝ ਭਲਾ ਬੁਰਾ ਕੀਤਾ ਸੀ। ਪਰ ਫਿਰ ਵੀ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਦਾ ਚੋਣ ਦਾ ਮਕਸਦ ਪੂਰਾ ਹੋਇਆ:
Punjabi Bible 2016 - ਪਵਿੱਤਰ ਬਾਈਬਲ O.V.
ਭਾਵੇਂ ਬਾਲਕ ਅਜੇ ਜੰਮੇ ਨਹੀਂ ਸਨ ਅਤੇ ਨਾ ਕੁਝ ਭਲਾ ਬੁਰਾ ਕੀਤਾ ਸੀ ਤਾਂ ਜੋ ਪਰਮੇਸ਼ੁਰ ਦੀ ਮਨਸ਼ਾ ਜਿਹੜੀ ਚੋਣ ਦੇ ਅਨੁਸਾਰ ਹੈ ਬਣੀ ਰਹੇ, ਕਰਨੀਆਂ ਤੋਂ ਨਹੀਂ ਸਗੋਂ ਸੱਦਣ ਵਾਲੇ ਦੀ ਇੱਛਿਆ ਤੋਂ
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਾਵੇਂ ਬਾਲਕ ਹਾਲੇ ਤੱਕ ਜੰਮੇ ਨਹੀਂ ਸਨ, ਅਤੇ ਨਾ ਹੀ ਉਨ੍ਹਾਂ ਨੇ ਕੁਝ ਭਲਾ ਬੁਰਾ ਕੀਤਾ ਸੀ, ਅਤੇ ਉਸ ਨੇ ਕਿਹਾ ਵੱਡਾ ਛੋਟੇ ਦੀ ਸੇਵਾ ਕਰੇਗਾ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہ تے اجے نئیں سن جمّے تے نا کُجھ بھلا بُرا کِیتا سی۔ ایس مطلب واسطے پئی خُدا دا اِرادہ جیہڑا چُنن دی بابت اے۔ اوہ کمّاں اُتّے نا رہے۔ سگوں سَدّن والے دی مرضی اُتّے رہے۔
Punjabi Standard Bible (Punjabi Standard Bible) 2023
ਤਾਂ ਹਾਲਾਂਕਿ ਬੱਚੇ ਅਜੇ ਜਨਮੇ ਵੀ ਨਹੀਂ ਸਨ ਅਤੇ ਨਾ ਉਨ੍ਹਾਂ ਕੁਝ ਭਲਾ ਜਾਂ ਬੁਰਾ ਕੀਤਾ ਸੀ, ਪਰ ਇਸ ਲਈ ਕਿ ਪਰਮੇਸ਼ਰ ਦੀ ਚੋਣ ਦਾ ਉਦੇਸ਼