Romans 9:15 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, “ਮੈਂ ਉਸੇ ਬੰਦੇ ਨੂੰ ਮਿਹਰ ਦਿਖਾਵਾਂਗਾ ਜਿਸ ਨੂੰ ਮੈਂ ਮਿਹਰ ਵਿਖਾਉਣੀ ਚਾਹੁੰਦਾ ਹਾਂ। ਮੈਂ ਉਸੇ ਵਿਅਕਤੀ ਤੇ ਤਰਸ ਵਿਖਾਵਾਂਗਾ ਜਿਸ ਤੇ ਮੈਂ ਤਰਸ ਵਿਖਾਉਣਾ ਚਾਹੁੰਦਾ ਹਾਂ। ”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਉਹਨਾਂ ਨੇ ਮੂਸਾ ਨੂੰ ਕਿਹਾ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ, ਅਤੇ ਜਿਸ ਉੱਤੇ ਤਰਸ ਕਰਨਾ ਚਾਹਾਂ, ਉਸ ਉੱਤੇ ਤਰਸ ਕਰਾਂਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਪਰਮੇਸ਼ਵਰ ਮੋਸ਼ੇਹ ਨੂੰ ਕਹਿੰਦਾ ਹੈ, “ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ, ਅਤੇ ਮੈਂ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਉਹ ਮੂਸਾ ਨੂੰ ਆਖਦਾ ਹੈਂ ਭਈ ਜਿਹ ਦੇ ਉੱਤੇ ਮੈਂ ਦਿਆਲ ਹਾਂ ਓਸ ਉੱਤੇ ਦਿਆਲ ਹੋਵਾਂਗਾ ਅਤੇ ਜਿਹ ਦੇ ਉੱਤੇ ਮੈਂ ਰਹਮ ਕਰਨਾ ਹੈ, ਓਸ ਉੱਤੇ ਰਹਮ ਕਰਾਂਗਾ
Punjabi ERV
ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, ‘ਮੈਂ ਉਸੇ ਬੰਦੇ ਨੂੰ ਮਿਹਰ ਦਿਖਾਵਾਂਗਾ ਜਿਸਨੂੰ ਮੈਂ ਮਿਹਰ ਵਿਖਾਉਣੀ ਚਾਹੁੰਦਾ ਹਾਂ। ਮੈਂ ਉਸੇ ਵਿ ਅਕਤੀ ਤੇ ਤਰਸ ਵਿਖਾਵਾਂਗਾ ਜਿਸ ਅਤੇ ਮੈਂ ਤਰਸ ਵਿਖਾਉਣਾ ਚਾਹੁੰਦਾ ਹਾਂ। “
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਉਹ ਮੂਸਾ ਨੂੰ ਆਖਦਾ ਹੈ, ਕਿ ਮੈਂ ਜਿਸ ਦੇ ਉੱਤੇ ਦਯਾ ਕਰਨਾ ਚਾਹਾਂ ਉਸ ਉੱਤੇ ਦਯਾ ਕਰਾਂਗਾ ਅਤੇ ਜਿਸ ਦੇ ਉੱਤੇ ਮੈਂ ਰਹਿਮ ਕਰਨਾ ਚਾਹਾਂ ਉਸ ਉੱਤੇ ਰਹਿਮ ਕਰਾਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہ مُوسیٰ نُوں آکھدا اے۔ پئی جِہدے اُتّے مَیں رَحم کرنا آں رَحم کراں گا تے جِہدے اُتّے ترس کرنا آں ترس کراں گا۔
Punjabi Standard Bible (Punjabi Standard Bible) 2023
ਕਿਉਂਕਿ ਉਹ ਮੂਸਾ ਨੂੰ ਕਹਿੰਦਾ ਹੈ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ ਮੈਂ ਦਇਆ ਕਰਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਚਾਹਾਂ ਮੈਂ ਰਹਿਮ ਕਰਾਂਗਾ।”