Romans 9:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪੋਥੀਆਂ ਵਿੱਚ, ਪਰਮੇਸ਼ੁਰ ਫ਼ਿਰਊਨ ਨੂੰ ਆਖਦਾ ਹੈ, “ਮੈਂ ਤੈਨੂੰ ਬਾਦਸ਼ਾਹ ਬਣਾਇਆ ਤਾਂ ਜੋ ਤੇਰੇ ਰਾਹੀਂ ਮੈਂ ਆਪਣੀ ਸ਼ਕਤੀ ਦਰਸ਼ਾ ਸੱਕਾਂ ਅਤੇ ਸਾਰੀ ਦੁਨੀਆਂ ਵਿੱਚ ਮੇਰਾ ਨਾਂ ਉਜਾਗਰ ਹੋਵੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਫ਼ਿਰਊਨ ਨੂੰ ਕਹਿੰਦਾ ਹੈ, “ਮੈਂ ਤੈਨੂੰ ਰਾਜਾ ਇਸੇ ਉਦੇਸ਼ ਲਈ ਬਣਾਇਆ ਕਿ ਤੇਰੇ ਦੁਆਰਾ ਮੇਰੀ ਸਮਰੱਥਾ ਪ੍ਰਗਟ ਹੋਵੇ ਅਤੇ ਮੇਰੇ ਨਾਮ ਨੂੰ ਸਾਰਾ ਸੰਸਾਰ ਜਾਣ ਜਾਵੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਵਿੱਤਰ ਸ਼ਾਸਤਰ ਵਿੱਚ ਫ਼ਿਰਓਨ ਦੇ ਬਾਰੇ ਇਸ ਤਰ੍ਹਾ ਲਿਖਿਆ ਹੋਏ ਹੈ: ਕਿਉਂ ਜੋ ਬਚਨ ਫ਼ਿਰਓਨ ਨੂੰ ਇਸ ਤਰਾਂ ਕਹਿੰਦਾ ਹੈ: “ਮੈਂ ਤੈਨੂੰ ਇਸ ਉਦੇਸ਼ ਦੇ ਲਈ ਨਿਯੁਕਤ ਕੀਤਾ ਤਾਂ ਜੋ ਮੈਂ ਤੇਰੇ ਵਿੱਚ ਆਪਣੀ ਸ਼ਕਤੀ ਪ੍ਰਦਰਸ਼ਿਤ ਕਰ ਸਕਾਂ ਅਤੇ ਮੇਰਾ ਨਾਮ ਸਾਰੀ ਧਰਤੀ ਵਿੱਚ ਸੁਣਾਇਆ ਜਾਵਾਂ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਧਰਮ ਪੁਸਤਕ ਫ਼ਿਰਊਨ ਨੂੰ ਆਖਦਾ ਹੈ ਜੋ ਮੈਂ ਇਸੇ ਕਾਰਨ ਤੈਨੂੰ ਖੜਾ ਕੀਤਾ ਤਾਂ ਜੋ ਤੇਰੇ ਵਿੱਚ ਆਪਣੀ ਸਮਰੱਥਾ ਪਰਗਟ ਕਰਾਂ ਅਤੇ ਸਾਰੀ ਧਰਤੀ ਵਿੱਚ ਮੇਰਾ ਨਾਮ ਪਰਸਿੱਧ ਹੋਵੇ
Punjabi ERV
ਪੋਥੀਆਂ ਵਿੱਚ, ਪਰਮੇਸ਼ੁਰ ਫ਼ਿਰਊਨ ਨੂੰ ਆਖਦਾ ਹੈ, “ਮੈਂ ਤੈਨੂੰ ਬਾਦਸ਼ਾਹ ਬਣਾਇਆ ਤਾਂ ਜੋ ਤੇਰੇ ਰਾਹੀਂ ਮੈਂ ਆਪਣੀ ਸ਼ਕਤੀ ਦਰਸ਼ਾ ਸਕਾਂ ਅਤੇ ਸਾਰੀ ਦੁਨੀਆਂ ਵਿੱਚ ਮੇਰਾ ਨਾਂ ਉਜਾਗਰ ਹੋਵੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਪਵਿੱਤਰ ਗ੍ਰੰਥ ਵਿੱਚ ਫ਼ਿਰਊਨ ਨੂੰ ਕਿਹਾ ਗਿਆ, ਕਿ ਮੈਂ ਇਸੇ ਕਾਰਨ ਤੈਨੂੰ ਖੜ੍ਹਾ ਕੀਤਾ ਤਾਂ ਜੋ ਤੇਰੇ ਵਿੱਚ ਆਪਣੀ ਸਮਰੱਥ ਪਰਗਟ ਕਰਾਂ ਤਾਂ ਜੋ ਸਾਰੀ ਧਰਤੀ ਤੇ ਮੇਰੇ ਨਾਮ ਦਾ ਪਰਚਾਰ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو پاک کلام فِرعون نُوں آکھدا اے۔ پئی ”مَیں ایس لئی تینُوں کھڑا کِیتا اے۔ پئی تیرے وِچ اپنی قُدرت وکھالاں تے ساری دھرتی اُتّے میرا ناں مشہُور کِیتا جائے۔“
Punjabi Standard Bible (Punjabi Standard Bible) 2023
ਕਿਉਂਕਿ ਲਿਖਤ ਫ਼ਿਰਊਨ ਨੂੰ ਕਹਿੰਦੀ ਹੈ, “ਮੈਂ ਤੈਨੂੰ ਇਸੇ ਲਈ ਖੜ੍ਹਾ ਕੀਤਾ ਕਿ ਤੇਰੇ ਵਿੱਚ ਆਪਣੀ ਸਮਰੱਥਾ ਪਰਗਟ ਕਰਾਂ ਤਾਂਕਿ ਸਾਰੀ ਧਰਤੀ ਉੱਤੇ ਮੇਰੇ ਨਾਮ ਦੀ ਘੋਸ਼ਣਾ ਹੋਵੇ।”