Romans 9:19 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਤੁਹਾਡੇ ਵਿੱਚੋਂ ਕੋਈ ਮੈਨੂੰ ਪੁੱਛੇਗਾ: “ਜੇਕਰ ਜੋ ਕੁਝ ਵੀ ਅਸੀਂ ਕਰਦੇ ਹਾਂ ਪਰਮੇਸ਼ੁਰ ਹੀ ਹੈ ਜੋ ਉਸ ਨੂੰ ਨਿਯੰਤ੍ਰਿਤ ਕਰਦਾ ਹੈ, ਤਾਂ ਪਰਮੇਸ਼ੁਰ ਸਾਨੂੰ ਸਾਡੇ ਪਾਪਾਂ ਲਈ ਕਸੂਰਵਾਰ ਕਿਉਂ ਠਹਿਰਾਉਂਦਾ ਹੈ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਮੇਰੇ ਕੋਲੋਂ ਪੁੱਛੇ, “ਜੇ ਇਸ ਤਰ੍ਹਾਂ ਹੀ ਹੈ ਤਾਂ ਫਿਰ ਪਰਮੇਸ਼ਰ ਆਦਮੀ ਉੱਤੇ ਦੋਸ਼ ਕਿਸ ਤਰ੍ਹਾਂ ਲਾ ਸਕਦੇ ਹਨ? ਕਿਉਂਕਿ ਪਰਮੇਸ਼ਰ ਦੀ ਇੱਛਾ ਦਾ ਵਿਰੋਧ ਕੌਣ ਕਰ ਸਕਦਾ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਹਾਡੇ ਵਿੱਚੋਂ ਕੋਈ ਮੈਨੂੰ ਕਹੇਗਾ: “ਕਿ ਫਿਰ ਪਰਮੇਸ਼ਵਰ ਸਾਡੇ ਉੱਤੇ ਦੋਸ਼ ਕਿਉਂ ਲਾਉਂਦਾ ਹੈ? ਕਿਉਂਕਿ ਕੌਣ ਪਰਮੇਸ਼ਵਰ ਦੀ ਇੱਛਾ ਦਾ ਵਿਰੋਧ ਕਰਨ ਦੇ ਯੋਗ ਹੈ?”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਤੂੰ ਮੈਨੂੰ ਆਖੇਂਗਾ, ਫੇਰ ਉਹ ਹੁਣ ਕਾਹਨੂੰ ਦੋਸ਼ ਲਾਉਂਦਾ ਹੈ ਕਿਉਂ ਜੇ ਉਹ ਦੀ ਮਨਸ਼ਾ ਦਾ ਕਿਨ ਸਾਹਮਣਾ ਕੀਤਾॽ
Punjabi ERV
ਫ਼ਿਰ ਤੁਹਾਡੇ ਵਿੱਚੋਂ ਕੋਈ ਮੈਨੂੰ ਪੁਛੇਗਾ: “ਜੇਕਰ ਜੋ ਕੁਝ ਵੀ ਅਸੀਂ ਕਰਦੇ ਹਾਂ ਪਰੇਸ਼ੁਰ ਹੀ ਹੈ ਜੋ ਉਸਨੂੰ ਨਿਯਂਤ੍ਰਿਤ ਕਰਦਾ ਹੈ, ਤਾਂ ਪਰਮੇਸ਼ੁਰ ਨੇ ਸਾਨੂੰ ਸਾਡੇ ਪਾਪਾਂ ਲਈ ਕਸੂਰਵਾਰ ਕਿਉਂ ਠਹਿਰਾਉਂਦਾ ਹੈ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਤੂੰ ਮੈਨੂੰ ਇਹ ਆਖੇਂਗਾ, ਕਿ ਉਹ ਹੁਣ ਕਿਉਂ ਦੋਸ਼ ਲਾਉਂਦਾ ਹੈ, ਕਿਉਂ ਜੋ ਉਸ ਦੀ ਮਰਜ਼ੀ ਦਾ ਕਿਸ ਨੇ ਸਾਹਮਣਾ ਕੀਤਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر تُوں مَینُوں ایہہ آکھیں گا۔ ”پئی اوہ کاہِنُوں عیب لاندا اے اوہدی مرضی دا کِس سامنا کِیتا؟“
Punjabi Standard Bible (Punjabi Standard Bible) 2023
ਹੁਣ ਤੂੰ ਮੈਨੂੰ ਕਹੇਂਗਾ, “ਤਾਂ ਉਹ ਅਜੇ ਵੀ ਦੋਸ਼ ਕਿਉਂ ਲੱਭਦਾ ਹੈ? ਕਿਉਂਕਿ ਉਸ ਦੀ ਮਰਜ਼ੀ ਦਾ ਸਾਹਮਣਾ ਕਿਸ ਨੇ ਕੀਤਾ?”