Romans 9:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇੱਕ ਘੁਮਿਆਰ ਜਿਹੜਾ ਗਮਲੇ ਬਨਾਉਂਦਾ ਹੈ ਉਸੇ ਮਿੱਟੀ ਨਾਲ ਭਿੰਨ ਪ੍ਰਕਾਰ ਦੇ ਗਮਲੇ ਭਿੰਨ-ਭਿੰਨ ਉਦੇਸ਼ਾਂ ਲਈ ਆਪਣੀ ਇੱਛਾ ਅਨੁਸਾਰ ਬਣਾਉਂਦਾ ਹੈ। ਉਹ ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ ਬਣਾ ਸੱਕਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੀ ਘੁਮਿਆਰ ਨੂੰ ਇਹ ਹੱਕ ਨਹੀਂ ਹੈ ਕਿ ਉਹ ਉਸੇ ਗੁੰਨ੍ਹੀ ਹੋਈ ਮਿੱਟੀ ਤੋਂ ਦੋ ਤਰ੍ਹਾਂ ਦੇ ਭਾਂਡੇ ਬਣਾਵੇ, ਇੱਕ ਖ਼ਾਸ ਵਰਤੋਂ ਲਈ ਅਤੇ ਦੂਜਾ ਆਮ ਵਰਤੋਂ ਲਈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੀ ਘੁਮਿਆਰ ਨੂੰ ਇਹ ਨਹੀਂ ਅਧਿਕਾਰ ਹੈ ਕਿ ਇੱਕੋ ਮਿੱਟੀ ਵਿਚੋਂ ਕੁਝ ਬਰਤਨ ਖਾਸ ਮਕਸਦ ਲਈ ਬਣਾਉਂਦਾ ਹੈ ਅਤੇ ਕੁਝ ਆਮ ਵਰਤੋਂ ਲਈ?
Punjabi Bible 2016 - ਪਵਿੱਤਰ ਬਾਈਬਲ O.V.
ਕੀ ਘੁਮਿਆਰ ਮਿੱਟੀ ਦੇ ਉੱਪਰ ਵੱਸ ਨਹੀਂ ਰੱਖਦਾ ਜੋ ਇੱਕ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇॽ
Punjabi ERV
ਇੱਕ ਘੁਮਿਆਰ ਜਿਹਡ਼ਾ ਗਮਲੇ ਬਨਾਉਂਦਾ ਹੈ ਉਸੇ ਮਿੱਟੀ ਨਾਲ ਭਿੰਨ ਪ੍ਰਕਾਰ ਦੇ ਗਮਲੇ ਭਿੰਨ-ਭਿੰਨ ਉਦੇਸ਼ਾਂ ਲਈ ਆਪਣੀ ਇੱਛਾ ਅਨੁਸਾਰ ਬਣਾਉਂਦਾ ਹੈ। ਉਹ ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ ਬਣਾ ਸਕਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੀ ਘੁਮਿਆਰ ਨੂੰ ਮਿੱਟੀ ਦੇ ਉੱਪਰ ਅਧਿਕਾਰ ਨਹੀਂ, ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
گھمیار دا مِٹّی اُتّے وَس نئیں پئی اِکّو تھوبے وِچوں اِک بھانڈا عِزّت دا تے دُوجا بے عِزّتی دا بنائے؟
Punjabi Standard Bible (Punjabi Standard Bible) 2023
ਕੀ ਘੁਮਿਆਰ ਨੂੰ ਮਿੱਟੀ ਉੱਤੇ ਹੱਕ ਨਹੀਂ ਕਿ ਮਿੱਟੀ ਦੇ ਇੱਕੋ ਪੇੜੇ ਤੋਂ ਇੱਕ ਆਦਰ ਦਾ ਅਤੇ ਇੱਕ ਨਿਰਾਦਰ ਦਾ ਬਰਤਨ ਬਣਾਵੇ?