Romans 9:23 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਧੀਰਜ ਨਾਲ ਉਨ੍ਹਾਂ ਨੂੰ ਸਹਾਰਿਆ ਤਾਂ ਜੋ ਉਹ ਆਪਣੀ ਅਮੀਰ ਮਹਿਮਾ ਤੋਂ ਲੋਕਾਂ ਨੂੰ ਵਾਕਫ਼ ਕਰਾ ਸੱਕੇ। ਉਹ ਇਹ ਮਹਿਮਾ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਜਿਹੜੇ ਉਸਦੀ ਮਿਹਰ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਮਹਿਮਾ ਦੇਣ ਲਈ ਤਿਆਰ ਕੀਤਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਪਰਮੇਸ਼ਰ ਨੇ ਇਸ ਲਈ ਕੀਤਾ ਕਿ ਉਹ ਆਪਣੀ ਅਪਾਰ ਮਹਿਮਾ ਨੂੰ ਆਪਣੇ ਚੁਣੇ ਹੋਇਆਂ ਉੱਤੇ ਪ੍ਰਗਟ ਕਰਨ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੀ ਮਹਿਮਾ ਦੇ ਲਈ ਪਹਿਲਾਂ ਹੀ ਤਿਆਰ ਕੀਤਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਪਰਮੇਸ਼ਵਰ ਨੇ ਅਜਿਹਾ ਕੀਤਾ ਹੈ ਤਾਂ ਉਹ ਆਪਣੀ ਮਹਿਮਾ ਦੇ ਧਨ ਨੂੰ ਉਹਨਾਂ ਦਯਾ ਦੇ ਭਾਂਡਿਆਂ ਉੱਤੇ ਪ੍ਰਗਟ ਕਰ ਸਕੇ, ਜਿਸ ਨੂੰ ਉਸਨੇ ਮਹਿਮਾ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਪਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪਰਤਾਪ ਦਾ ਧਨ ਪਰਗਟ ਕਰੇ
Punjabi ERV
ਪਰਮੇਸ਼ੁਰ ਨੇ ਧੀਰਜ ਨਾਲ ਉਨ੍ਹਾਂ ਨੂੰ ਸਹਾਰਿਆ ਤਾਂ ਜੋ ਉਹ ਆਪਣੀ ਅਮੀਰ ਮਹਿਮਾ ਤੋਂ ਲੋਕਾਂ ਨੂੰ ਵਾਕਫ਼ ਕਰਾ ਸਕੇ। ਉਹ ਇਹ ਮਹਿਮਾ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਜਿਹਡ਼ੇ ਉਸਦੀ ਮਿਹਰ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਮਹਿਮਾ ਦੇਣ ਲਈ ਤਿਆਰ ਕੀਤਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਮਹਿਮਾ ਦੇ ਲਈ ਤਿਆਰ ਕੀਤਾ ਸੀ, ਆਪਣੀ ਮਹਿਮਾ ਦਾ ਧੰਨ ਪ੍ਰਗਟ ਕਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تاں جو رَحم دے بھانڈیاں نُوں اپنے جلال دی دَولت معلُوم کراوے۔ جِنہاں نُوں اوس اگّے توں جلال لئی تیار کِیتا۔
Punjabi Standard Bible (Punjabi Standard Bible) 2023
ਤਾਂਕਿ ਉਹ ਆਪਣੀ ਮਹਿਮਾ ਦੇ ਧਨ ਨੂੰ ਉਨ੍ਹਾਂ ਦਇਆ ਦੇ ਬਰਤਨਾਂ ਉੱਤੇ ਪਰਗਟ ਕਰੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਦੇ ਲਈ ਪਹਿਲਾਂ ਹੀ ਤਿਆਰ ਕੀਤਾ,