Romans 9:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਿਵੇਂ ਕਿ ਹੋਸ਼ੇਆ ਦੀ ਪੋਥੀ ਵਿੱਚ ਲਿਖਿਆ ਹੈ: “ਜਿਹੜੇ ਲੋਕ ਮੇਰੇ ਨਹੀਂ ਹਨ, ਮੈਂ ਆਖਾਂਗਾ ਉਹ ਮੇਰੇ ਲੋਕ ਹਨ। ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਪ੍ਰੇਮ ਨਹੀਂ ਕੀਤਾ ਮੈਂ ਆਖਾਂਗਾ ਕਿ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਹੋਸ਼ੇਆ ਨਬੀ ਦੀ ਪੁਸਤਕ ਵਿੱਚ ਕਿਹਾ ਹੈ: “ਉਹ ਜਿਹੜੇ ਮੇਰੇ ਲੋਕ ਨਹੀਂ ਹਨ, ਉਹਨਾਂ ਨੂੰ ਮੈਂ ਆਪਣੇ ਬਣਾਵਾਂਗਾ । ਉਹ ਕੌਮ ਜਿਸ ਨੂੰ ਮੈਂ ਪਿਆਰ ਨਹੀਂ ਕਰਦਾ ਹਾਂ, ਉਸ ਨੂੰ ਮੈਂ ਪਿਆਰ ਕਰਾਂਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਕਿ ਉਹ ਹੋਸ਼ੇਆ ਵਿੱਚ ਕਹਿੰਦਾ ਹੈ: “ਮੈਂ ਉਹਨਾਂ ਨੂੰ ‘ਮੇਰੇ ਲੋਕ’ ਕਹਾਂਗਾ ਜੋ ਮੇਰੇ ਲੋਕ ਨਹੀਂ ਹਨ; ਅਤੇ ਮੈਂ ਉਸ ਨੂੰ ਮੇਰਾ ਪਿਆਰਾ ਕਹਾਂਗਾ ਜੋ ਮੇਰਾ ਪਿਆਰਾ ਨਹੀਂ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਜਿਵੇਂ ਹੋਸ਼ੇਆ ਦੀ ਪੁਸਤਕ ਵਿੱਚ ਵੀ ਉਹ ਆਖਦਾ ਹੈ, - ਜਿਹੜੀ ਮੇਰੀ ਕੌਮ ਨਾ ਸੀ, ਉਹ ਨੂੰ ਮੈਂ ਆਪਣੀ ਪਰਜਾ ਕਰਕੇ ਸੱਦਾਂਗਾ, ਅਤੇ ਜਿਹੜੀ ਪਿਆਰੀ ਨਾ ਸੀ, ਉਹ ਨੂੰ ਪਿਆਰੀ ਕਰਕੇ ਸੱਦਾਂਗਾ।
Punjabi ERV
ਜਿਵੇਂ ਕਿ ਹੋਸ਼ੇਆ ਦੀ ਪੋਥੀ ਵਿੱਚ ਲਿਖਿਆ ਹੈ: “ਜਿਹਡ਼ੇ ਲੋਕ ਮੇਰੇ ਨਹੀਂ ਹਨ, ਮੈਂ ਆਖਾਂਗਾ ਉਹ ਮੇਰੇ ਲੋਕ ਹਨ। ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਪ੍ਰੇਮ ਨਹੀਂ ਕੀਤਾ ਮੈਂ ਆਖਾਂਗਾ ਕਿ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। ਹੋਸ਼ੇਆ 2:23
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਵੇਂ ਹੋਸ਼ੇਆ ਦੀ ਪੁਸਤਕ ਵਿੱਚ ਵੀ ਉਹ ਕਹਿੰਦਾ ਹੈ, ਕਿ ਜਿਹੜੀ ਮੇਰੀ ਪਰਜਾ ਨਹੀਂ ਸੀ, ਉਹ ਨੂੰ ਮੈਂ ਆਪਣੀ ਪਰਜਾ ਆਖਾਂਗਾ ਅਤੇ ਜਿਹੜੀ ਪਿਆਰੀ ਨਹੀਂ ਸੀ, ਉਹ ਨੂੰ ਪਿਆਰੀ ਆਖਾਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیویں ہوسیع وِچ وی آکھدا اے۔ پئی جیہڑی میری قوم نئیں سی۔ اوہنوں مَیں اپنی قوم آکھاں گا۔ تے جیہڑی پیاری نئیں سی اوہنوں پیاری آکھاں گا۔
Punjabi Standard Bible (Punjabi Standard Bible) 2023
ਜਿਵੇਂ ਕਿ ਉਹ ਹੋਸ਼ੇਆ ਦੀ ਪੁਸਤਕ ਵਿੱਚ ਕਹਿੰਦਾ ਹੈ: ਮੈਂ ਉਨ੍ਹਾਂ ਨੂੰ ਜਿਹੜੇ “ਮੇਰੀ ਪਰਜਾ” ਨਹੀਂ ਸਨ “ਆਪਣੀ ਪਰਜਾ” ਕਹਾਂਗਾ ਅਤੇ ਉਸ ਨੂੰ ਜਿਹੜੀ “ਪਿਆਰੀ” ਨਹੀਂ ਸੀ “ਪਿਆਰੀ” ਕਹਾਂਗਾ।