Romans 9:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਯਸਾਯਾਹ ਇਸਰਾਏਲ ਵਿੱਖੇ ਪੁਕਾਰਦਾ ਹੈ: “ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ, ਪਰ ਉਸ ਦੇ ਕੁਝ ਲੋਕ ਹੀ ਬਚਾਏ ਜਾਣਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਸਾਯਾਹ ਨਬੀ ਨੇ ਵੀ ਇਸਰਾਏਲ ਕੌਮ ਦੇ ਬਾਰੇ ਇਸ ਤਰ੍ਹਾਂ ਪੁਕਾਰ ਕੇ ਕਿਹਾ, “ਭਾਵੇਂ, ਇਸਰਾਏਲ ਕੌਮ ਦੇ ਲੋਕਾਂ ਦੀ ਗਿਣਤੀ ਸਾਗਰ ਦੀ ਰੇਤ ਦੇ ਕਿਣਕਿਆਂ ਜਿੰਨੀ ਵੀ ਕਿਉਂ ਨਾ ਹੋ ਜਾਵੇ ਪਰ ਫਿਰ ਵੀ ਉਹਨਾਂ ਵਿੱਚੋਂ ਥੋੜ੍ਹੇ ਹੀ ਬਚਾਏ ਜਾਣਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਸ਼ਾਯਾਹ ਨੇ ਇਸਰਾਏਲ ਬਾਰੇ ਦੁਹਾਈ ਦਿੱਤੀ: “ਹਾਲਾਂਕਿ ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੇ ਰੇਤ ਵਰਗੀ ਸੀ, ਸਿਰਫ ਚੁਣੇ ਬਚਾਏ ਜਾਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਯਸਾਯਾਹ ਇਸਰਾਏਲ ਦੇ ਵਿੱਖੇ ਪੁਕਾਰਦਾ ਹੈ ਭਈ ਇਸਰਾਏਲ ਦਾ ਵੰਸ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਬਕੀਆ ਹੀ ਬਚਾਇਆ ਜਾਵੇਗਾ
Punjabi ERV
ਅਤੇ ਯਸਾਯਾਹ ਇਸਰਾਏਲ ਬਾਰੇ ਚੀਕਦਾ ਹੈ: “ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ, ਪਰ ਉਸਦੇ ਕੁਝ ਲੋਕ ਹੀ ਬਚਾਏ ਜਾਣਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, ਜੋ ਇਸਰਾਏਲ ਦਾ ਵੰਸ਼ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਕੁਝ ਹੀ ਹਿੱਸਾ ਬਚਾਇਆ ਜਾਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر یسعیاہ اِسرائیل دی بابت ہوکا دیندا اے۔ پئی ”اِسرائیل دے پُتر بھانویں گنتری وِچ سمُندر دی رِیت دے برابر ہون۔ پر باقِیاں وِچوں تھوڑے ای بچائے جان گے۔“
Punjabi Standard Bible (Punjabi Standard Bible) 2023
ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, “ਭਾਵੇਂ ਇਸਰਾਏਲ ਦੀ ਸੰਤਾਨ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੋਵੇ, ਤਾਂ ਵੀ ਥੋੜ੍ਹੇ ਹੀ ਬਚਾਏ ਜਾਣਗੇ,