Romans 9:32 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕਿਉਂ? ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾ ਕਿ ਨਿਹਚਾ ਰਾਹੀਂ। ਉਹ ਉਨ੍ਹਾਂ ਪੱਥਰਾਂ ਤੇ ਅੜਕੇ ਜਿਹੜੇ ਲੋਕਾਂ ਨੂੰ ਠੋਕਰ ਖੁਆਉਂਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਦਾ ਕੀ ਕਾਰਨ ਸੀ? ਇਸ ਦਾ ਕਾਰਨ ਇਹ ਸੀ ਕਿ ਜੋ ਕੁਝ ਉਹਨਾਂ ਕੀਤਾ, ਉਸ ਦਾ ਆਧਾਰ ਵਿਸ਼ਵਾਸ ਨਹੀਂ ਸੀ, ਸਗੋਂ ਕਰਮ ਸਨ । ਇਸ ਲਈ ਉਹਨਾਂ ਨੇ ਠੇਡਾ ਖਾਣ ਵਾਲੇ ਪੱਥਰ ਨਾਲ ਠੇਡਾ ਖਾਧਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਦਾ ਕੀ ਕਾਰਨ ਹੈ? ਕਿਉਂਕਿ ਉਹਨਾਂ ਨੇ ਇਸ ਦੀ ਪਾਲਣ ਨਿਹਚਾ ਨਾਲ ਨਹੀਂ ਕੀਤੀ, ਪਰ ਉਹਨਾਂ ਇਹ ਕੰਮਾਂ ਦੁਆਰਾ ਕੀਤੀ। ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂॽ ਇਸ ਲਈ ਜੋ ਉਨ੍ਹਾਂ ਨੇ ਨਿਹਚਾ ਦੇ ਰਾਹ ਤੋਂ ਨਹੀਂ ਪਰ ਮਾਨੋ ਕਰਨੀਆਂ ਦੇ ਰਾਹ ਤੋਂ ਉਹ ਦਾ ਪਿੱਛਾ ਕੀਤਾ। ਉਨ੍ਹਾਂ ਠੇਡੇ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ
Punjabi ERV
ਕਿਉਂ? ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾ ਕਿ ਨਿਹਚਾ ਰਾਹੀਂ। ਉਹ ਉਨ੍ਹਾਂ ਪੱਥਰਾਂ ਤੇ ਅਢ਼ਕੇ ਜਿਹਡ਼ੇ ਲੋਕਾਂ ਨੂੰ ਠੋਕਰ ਖੁਆਉਂਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ? ਇਸ ਲਈ ਜੋ ਉਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਨਹੀਂ ਪਰ ਕੰਮਾਂ ਦੇ ਰਾਹੀਂ ਉਹ ਦਾ ਪਿੱਛਾ ਕੀਤਾ। ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کاہِنُوں؟ کیوں جو اوہناں اِیمان دے راہ نئیں سگوں عملاں دے راہ نال اوہدا پِچھّا کِیتا۔ اوہناں ٹھیڈے والے پتّھر نال ٹھیڈا کھادا۔
Punjabi Standard Bible (Punjabi Standard Bible) 2023
ਕਿਉਂ? ਕਿਉਂਕਿ ਉਨ੍ਹਾਂ ਵਿਸ਼ਵਾਸ ਦੁਆਰਾ ਨਹੀਂ, ਸਗੋਂ ਕੰਮਾਂ ਦੁਆਰਾ ਇਸ ਦੀ ਖੋਜ ਕੀਤੀ; ਇਸ ਤਰ੍ਹਾਂ ਉਨ੍ਹਾਂ ਠੋਕਰ ਦੇ ਪੱਥਰ ਤੋਂ ਹੀ ਠੋਕਰ ਖਾਧੀ।