Romans 9:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਲੋਕ ਸਾਡੇ ਪਿਉ-ਦਾਦਿਆਂ ਦੀ ਔਲਾਦ ਹਨ ਅਤੇ ਉਹ ਮਸੀਹ ਦਾ ਦੁਨਿਆਵੀ ਪਰਿਵਾਰ ਹਨ। ਹਮੇਸ਼ਾ ਲਈ ਪਰਮੇਸ਼ੁਰ ਦੀ ਉਸਤਤਿ ਹੋਵੇ ਜੋ ਸਭ ਤੋਂ ਉੱਤੇ ਹੈ। ਆਮੀਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪੁਰਖੇ ਵੀ ਉਹਨਾਂ ਦੇ ਹੀ ਸਨ ਅਤੇ ਮਸੀਹ ਦਾ ਵੀ ਸਰੀਰਕ ਤੌਰ ਤੇ ਇਹਨਾਂ ਨਾਲ ਹੀ ਸੰਬੰਧ ਹੈ । ਸਭ ਪਰਮੇਸ਼ਰ ਦੇ ਅਧੀਨ ਹਨ ਅਤੇ ਉਹਨਾਂ ਦੀ ਮਹਿਮਾ ਅਨੰਤ ਕਾਲ ਤੱਕ ਹੋਵੇ! ਆਮੀਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦੀ ਮਨੁੱਖੀ ਵੰਸ਼ ਵਿੱਚ ਹੋਇਆ, ਜੋ ਸਾਰਿਆਂ ਉੱਤੇ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!
Punjabi Bible 2016 - ਪਵਿੱਤਰ ਬਾਈਬਲ O.V.
ਨਾਲੇ ਪਿਤਰ ਓਹਨਾਂ ਦੇ ਹਨ ਅਤੇ ਸਰੀਰ ਦੇ ਅਨੁਸਾਰ ਮਸੀਹ ਓਹਨਾਂ ਵਿੱਚੋਂ ਹੋਇਆ ਜਿਹੜਾ ਸਭਨਾਂ ਉੱਤੇ ਪਰਮੇਸ਼ੁਰ ਜੁੱਗੋ ਜੁੱਗ ਮੁਬਾਰਕ ਹੈ, ਆਮੀਨ!
Punjabi ERV
ਉਹ ਲੋਕ ਸਾਡੇ ਪਿਉ-ਦਾਦਿਆਂ ਦੀ ਔਲਾਦ ਹਨ, “ਅਤੇ ਉਹ ਮਸੀਹ ਦਾ ਦੁਨਿਆਵੀ ਪਰਿਵਾਰ ਹਨ। ਹਮੇਸ਼ਾ ਲਈ ਪਰਮੇਸ਼ੁਰ ਦੀ ਉਸਤਤਿ ਹੋਵੇ ਜੋ ਸਭ ਤੋਂ ਉੱਤੇ ਹੈ। ਆਮੀਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਨਾਲੇ ਵੱਡੇ ਬਜ਼ੁਰਗ ਵੀ ਉਹਨਾਂ ਦੇ ਹਨ; ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਹਨਾਂ ਵਿੱਚੋਂ ਹੀ ਹੋਇਆ ਜੋ ਸਭਨਾਂ ਉੱਤੇ ਪਰਮੇਸ਼ੁਰ ਅਤੇ ਜੁੱਗੋ-ਜੁੱਗ ਧੰਨ ਹੈ, ਆਮੀਨ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بزُرگ اوہناں دے نیں۔ نالے مسِیح جِسم ولّوں اوہناں وِچوں ہویا جیہڑا سبھناں توں اُچّا خُدا سدا توڑی مُبارک اے آمِین۔
Punjabi Standard Bible (Punjabi Standard Bible) 2023
ਪੁਰਖੇ ਉਨ੍ਹਾਂ ਵਿੱਚੋਂ ਹੀ ਹਨ ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਨ੍ਹਾਂ ਵਿੱਚੋਂ ਹੀ ਹੋਇਆ ਜਿਹੜਾ ਸਾਰਿਆਂ ਉੱਤੇ ਯੁਗੋ-ਯੁਗ ਧੰਨ ਪਰਮੇਸ਼ਰ ਹੈ। ਆਮੀਨ।