Ruth 4:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਬੋਅਜ਼ ਉੱਥੇ ਚੱਲਾ ਗਿਆ ਜਿੱਥੇ ਲੋਕ ਸ਼ਹਿਰ ਦੇ ਦਰਵਾਜ਼ੇ ਨੇੜੇ ਇਕੱਠੇ ਹੁੰਦੇ ਹਨ। ਬੋਅਜ਼ ਓਨਾ ਚਿਰ ਉੱਥੇ ਬੈਠਾ ਰਿਹਾ ਜਦੋਂ ਤੱਕ ਕਿ ਉਹ ਨਜ਼ਦੀਕੀ ਰਿਸ਼ਤੇਦਾਰ ਜਿਸ ਦਾ ਜ਼ਿਕਰ ਬੋਅਜ਼ ਨੇ ਕੀਤਾ ਸੀ ਉੱਥੋਂ ਨਹੀਂ ਗੁਜ਼ਰਿਆ। ਬੋਅਜ਼ ਨੇ ਉਸ ਨੂੰ ਅਵਾਜ਼ ਦਿੱਤੀ, “ਇਧਰ ਆਉ ਦੋਸਤ! ਇੱਥੇ ਬੈਠੋ!”
Punjabi Bible 2016 - ਪਵਿੱਤਰ ਬਾਈਬਲ O.V.
ਤਦ ਬੋਅਜ਼ ਡੇਉੜ੍ਹੀ ਉੱਤੇ ਗਿਆ ਅਤੇ ਉੱਥੇ ਜਾ ਬੈਠਾ ਤਾਂ ਵੇਖੋ, ਉਹ ਛੁਡਾਉਣ ਵਾਲਾ ਜਿਹ ਦੀ ਗੱਲ ਬੋਅਜ਼ ਨੇ ਕੀਤੀ ਸੀ ਕੋਲੇਂ ਦੀ ਲੰਘ ਰਿਹਾ ਸੀ ਸੋ ਉਸ ਨੂੰ ਉਸ ਨੇ ਆਖਿਆ, ਓਏ ਫਲਾਣਿਆਂ, ਓਰੇ ਆ ਅਤੇ ਇੱਕ ਪਾਸੇ ਬੈਠ ਤਾਂ ਉਹ ਮੁੜ ਕੇ ਇੱਕ ਪਾਸੇ ਬੈਠ ਗਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਬੋਅਜ਼ ਨਗਰ ਦੇ ਫਾਟਕ ਦੇ ਕੋਲ ਗਿਆ ਅਤੇ ਉੱਥੇ ਜਾ ਕੇ ਬੈਠਿਆ ਤਾਂ ਵੇਖੋ, ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋਂ ਲੰਘ ਰਿਹਾ ਸੀ। ਤਦ ਬੋਅਜ਼ ਨੇ ਕਿਹਾ, “ਹੇ ਮਿੱਤਰ! ਇੱਥੇ ਆ ਅਤੇ ਇੱਕ ਪਾਸੇ ਬੈਠ,” ਤਾਂ ਉਹ ਮੁੜ ਕੇ ਇੱਕ ਪਾਸੇ ਆ ਕੇ ਬੈਠ ਗਿਆ।